
(ੳ) ਸੂਖਮਦਰਸ਼ੀ
(ਅ) ਨਾਈਟ੍ਰੋਜਨ
(ੲ) ਖਮੀਰ
(ਸ) ਜੀਵਾਣੂ

(ੳ) ਸ਼ਰਾਬ
(ਅ) ਸਟਰੈਪਟੋਮਾਈਸੀਨ
(ੲ) ਮਾਦਾ ਐਨੋਫਲੀਜ਼ ਮੱਛਰ
(ਸ) ਘਰੇਲੂ ਮੱਖੀ
(ਹ) ਖ਼ਮੀਰ ਸੈੱਲਾਂ ਦਾ ਵਾਧਾ
(ਕ) ਖਮੀਰਨ ਕਿਰਿਆ



ਸੂਖਮਜੀਵਾਂ ਦਾ ਆਕਾਰ ਬਹੁਤ ਛੋਟਾ ਹੁੰਦਾ ਹੈ , ਜੋ ਕਿ ਨੰਗੀ ਅੱਖ ਨਾਲ ਦਿਖਾਈ ਨਹੀਂ ਦਿੰਦੇ ।
ਇਹਨਾਂ ਨੂੰ ਦੇਖਣ ਲਈ ਸਾਨੂੰ ਖਾਸ ਉਪਕਰਨ ਦੀ ਜਰੂਰਤ ਹੁੰਦੀ ਹੈ।
ਸੂਖਮਦਰਸ਼ੀ ਹੀ ਅਜਿਹਾ ਯੰਤਰ ਹੈ ਜੋ ਕਿ ਕਿਸੇ ਵੀ ਵਸਤੂ ਦੇ ਪ੍ਰਤਿਬਿੰਬ ਨੂੰ ਵੱਡੇ ਆਕਾਰ ਦਾ ਕਰ ਕੇ ਦਿਖਾਉੰਦੇ ਹਨ ।

ਸੂਖਮਜੀਵਾਂ ਦੇ ਮੁੱਖ ਵਰਗ ਹੇਠ ਲਿਖੇ ਹਨ :-
(1) ਜੀਵਾਣੂ
(2) ਉੱਲੀਆਂ
(3) ਪ੍ਰੋਟੋਜੋਆ
(4) ਕਾਈ

ਰਾਈਜ਼ੋਬੀਅਮ ਜੀਵਾਣੂ ਫਲੀਦਾਰ ਪੌਦਿਆਂ ਦੀਆਂ ਜੜ੍ਹਾਂ ਵਿੱਚ ਮੌਜੂਦ ਹੁੰਦੇ ਹਨ ਜੋ ਕਿ ਫਲੀਦਾਰ ਪੌਦਿਆਂ ਨਾਲ ਸਹਿਜੀਵੀ ਸੰਬੰਧ ਵਿੱਚ ਰਹਿੰਦੇ ਹਨ । ਇਹ ਹਵਾ ਵਿੱਚ ਮੌਜੂਦ ਨਾਈਟ੍ਰੋਜਨ ਨੂੰ ਨਾਈਟ੍ਰੇਟਸ ਵਿੱਚ ਬਦਲ ਕੇ ਮਿੱਟੀ ਵਿੱਚ ਸਥਿਰ ਕਰ ਦਿੰਦੇ ਹਨ ।

ਸੂਖਮਜੀਵਾਂ ਦੇ ਲਾਭ ਦਰਸਾਉਂਦੀਆਂ ਦਸ ਪੰਕਤੀਆਂ :-
ਦਹੀਂ ਬਣਾਉਣਾ – ਲੈਕਟੋਬੈਸੀਲਸ ਨਾਂਮ ਦੇ ਜੀਵਾਣੂ ਨੂੰ ਦੁੱਧ ਤੋਂ ਦਹੀਂ ਬਣਾਉਣ ਵਿੱਚ ਵਰਤਿਆ ਜਾਂਦਾ ਹੈ ।
ਡਬਲ ਰੋਟੀ – ਖਮੀਰ ਨੂੰ ਡਬਲਰੋਟੀ ਬਣਾਉਣ ਲਈ ਵਰਤਿਆ ਜਾਂਦਾ ਹੈ ।
ਅਲਕੋਹਲ ਅਤੇ ਸ਼ਰਾਬ ਬਣਾਉਣ ਲਈ – ਇਸ ਕੰਮ ਲਈ ਬਾਜਰੇ, ਕਣਕ , ਚਾਵਲ ਜਾਂ ਫ਼ਲ ਦੇ ਜੂਸ ਵਿਚਲੀ ਖੰਡ ਦੀ ਖਮੀਰਨ ਕਿਰਿਆ ਕੀਤੀ ਜਾਂਦੀ ਹੈ ।
ਦਵਾਈਆਂ ਬਣਾਉਣ ਲਈ – ਸੂਖਮਜੀਵਾਂ ਤੋੰ ਪ੍ਰਤੀਜੈਵਿਕ ਦਵਾਇਆਂ ਤਿਆਰ ਕੀਤੀਆਂ ਜਾਂਦੀਆਂ ਹਨ ਜੋ ਕਿ ਬਿਮਾਰੀ ਪੈਦਾ ਕਰਨ ਵਾਲੇ ਜੀਵਾਣੂਆਂ ਨੂੰ ਮਾਰ ਦਿੰਦੀਆਂ ਹਨ ।
ਟੀਕਾ :- ਇਸ ਕਿਰਿਆ ਵਿੱਚ ਕਮਜ਼ੋਰ ਜਾਂ ਮਰੇ ਹੋਏ ਜੀਵਾਣੂ ਤੰਦਰੁਸਤ ਸਰੀਰ ਅੰਦਰ ਦਾਖਲ ਕਰਵਾਏ ਜਾਂਦੇ ਹਨ ਤਾਂ ਸਰੀਰ ਉਨ੍ਹਾਂ ਦੇ ਅਨੁਸਾਰ ਐੰਟੀਬਾਡੀਜ਼ ਤਿਆਰ ਕਰਕੇ ਉਨ੍ਹਾਂ ਨਾਲ ਲੜਦਾ ਹੈ ਅਤੇ ਮਾਰ ਦਿੰਦਾ ਹੈ । ਇਹ ਐੰਟੀਬਾਡੀਜ਼ ਸਾਡੇ ਸਰੀਰ ਵਿੱਚ ਹੀ ਰਹਿੰਦੇ ਹਨ ਅਤੇ ਬਿਮਾਰੀ ਪੈਦਾ ਕਰਨ ਵਾਲੇ ਜੀਵਾਣੂਆਂ ਨੂੰ ਯਾਦ ਰੱਖਦੇ ਹਨ ਤਾਂ ਜੋ ਅਗਲੀ ਵਾਰ ਸਰੀਰ ਤੇ ਜੀਵਾਣੂ ਦਾ ਅਸਰ ਨਾ ਹੋ ਸਕੇ ।
ਭੂਮੀ ਦੀ ਉਪਜਾਊ ਸ਼ਕਤੀ ਵਧਾਉਣ ਲਈ – ਕੁਝ ਜੀਵਾਣੂ ਹਵਾ ਵਿੱਚਲੀ ਮੁਕਤ ਨਾਈਟ੍ਰੋਜਨ ਨੂੰ ਨਾਈਟ੍ਰੇਟ ਵਿੱਚ ਬਦਲਦੇ ਹਨ ਜੋ ਕਿ ਧਰਤੀ ਦੀ ਉਪਜਾਊ ਸ਼ਕਤੀ ਵਧਾਉੰਦੇ ਹਨ ।
ਵਾਤਾਵਰਨ ਦੀ ਸਫਾਈ – ਜੀਵਾਣੂ ਮਰੇ ਹੋਏ ਜੀਵਾਂ ਦੇ ਸਰੀਰ ਦਾ ਵਿਘਟਨ ਕਰਦੇ ਹਨ ਅਤੇ ਇਨ੍ਹਾਂ ਦੇ ਜਟਿਲ ਅਣੂਆਂ ਨੂੰ ਸਰਲ ਰੂਪ ਵਿੱਚ ਬਦਲਦੇ ਹਨ । ਅਤੇ ਵਾਤਾਵਰਨ ਨੂੰ ਸਾਫ ਰੱਖਦੇ ਹਨ ।

ਸੂਖਮਜੀਵਾਂ ਦੁਆਰਾ ਹੋਣ ਵਾਲੀਆਂ ਹਾਨੀਆਂ :-
ਇਹ ਮਨੁੱਖਾਂ ਵਿੱਚ ਰੋਗ ਫੈਲਾਉੰਦੇ ਹਨ ।
ਪੌਦਿਆ ਵਿੱਚ ਰੋਗ ਪੈਦਾ ਕਰਦੇ ਹਨ ।
ਸੂਖਮਜੀਵ ਭੋਜਨ ਨੂੰ ਜ਼ਹਿਰੀਲਾ ਕਰ ਦਿੰਦੇ ਹਨ , ਜਿਸ ਨੂੰ ਭੋਜਨ ਦਾ ਵਿਸ਼ੈਲਾਪਨ ਵੀ ਕਿਹਾ ਜਾਂਦਾ ਹੈ ।
ਪਸ਼ੂਆਂ ਵਿੱਚ ਰੋਗ ਪੈਦਾ ਕਰਦੇ ਹਨ ।


