

1. ਡਾਬਰਨੀਅਰ ਦੀਆਂ ਤਿਕੜੀਆਂ ਨਿਊਲੈਂਡ ਦੇ ਅਸ਼ਟਕ ਦੇ ਵਿੱਚ ਵੀ ਮਿਲਦੀਆਂ ਹਨ। ਅਸ਼ਟਕ ਵਿੱਚ ਊਹ ਸਾਰੇ ਤੱਤ ਆ ਗਏ ਜੋ ਡਾਬਰਨੀਅਰ ਦੀ ਤਿਕੜੀ ਵਿੱਚ ਸਨ। ਜਿਵੇਂ ਕਿ Li, Na ਅਤੇ K ਹੈ।
2. ਡਾਬਰਨੀਅਰ ਦੀ ਸਾਰਨੀ ਵਿੱਚ ਸਿਰਫ ਬਾਰਾਂ ਤੱਤਾਂ ਨੂੰ ਹੀ ਲੜੀਬੱਧ ਕੀਤਾ ਗਿਆ ਸੀ। ਇਸ ਤੋਂ ਬਾਅਦ ਵਾਲੇ ਤੱਤਾਂ ਦੇ ਵਰਗੀਕਰਨ ਵਿੱਚ ਡਾਬਰਨੀਅਰ ਅਸਫਲ ਰਿਹਾ।
3. ਨਿਊਲੈਂਡ ਦਾ ਸਿਧਾਂਤ ਕੇਵਲ ਕੈਲਸ਼ੀਅਮ ਤੱਕ ਹੀ ਸੀਮਤ ਰਹਿ ਗਿਆ। ਇਸ ਤੋਂ ਬਾਅਦ ਵਾਲੇ ਤੱਤਾਂ ਦੇ ਗੁਣ ਹਰ ਅੱਠਵੇਂ ਤੱਤ ਨਾਲ ਨਹੀਂ ਮਿਲਦੇ ਸਨ। ਨਿਊਲੈਂਡ ਦੇ ਸਮੇਂ ਤੇ ਤੱਤਾਂ ਦੀ ਖੋਜ ਹੋਈ ਸੀ, ਆਸ ਨੇ ਕਿਹਾ ਸੀ ਕਿ ਆਉਣ ਵਾਲੇ ਸਮੇਂ ਵਿਚ ਕੋਈ ਹੋਰ ਤੱਤ ਨਹੀਂ ਮਿਲਣਗੇ, ਜਦੋਂ ਕਿ ਉਸ ਤੋਂ ਬਾਅਦ ਵਿੱਚ ਹੋਰ ਤੱਤਾਂ ਦੀ ਖੋਜ ਨੇ ਨਿਊਲੈਂਡ ਨੂੰ ਗਲਤ ਸਾਬਿਤ ਕਰ ਦਿੱਤਾ। ਜੋ ਵੀ ਨਵੇਂ ਤੱਤ ਖੋਜੇ ਗਏ ਉਹ ਨਿਊਲੈਂਡ ਦੇ ਨਿਯਮ ਤੇ ਖਰੇ ਨਹੀਂ ਉਤਰਦੇ ਸਨ।

K ਪਹਿਲੇ ਗਰੁੱਪ ਵਿੱਚ ਹੈ ਸੋ ਏਸ ਦਾ ਫਾਰਮੂਲਾ K2O ਹੋਵੇਗਾ। C ਚੌਥੇ ਗਰੁੱਪ ਦਾ ਤੱਤ ਹੈ ਏਸ ਦਾ ਫਾਰਮੂਲਾ CO2 ਹੋਵੇਗਾ । Al ਤੀਸਰੇ ਗਰੁੱਪ ਦਾ ਤੱਤ ਹੈ, ਏਸ ਦਾ ਫਾਰਮੂਲਾAl2O3 ਹੋਵੇਗਾ। Si ਚੌਥੇ ਗਰੁੱਪ ਦਾ ਹੈ ਏਸ ਦਾ ਫਾਰਮੂਲਾ SiO2 ਹੋਵੇਗਾ। Ba ਦੂਸਰੇ ਗਰੁੱਪ ਦਾ ਤੱਤ ਹੈ ਸੋ ਏਸ ਦਾ ਫਾਰਮੂਲਾ BaO ਹੋਵੇਗਾ।

ਸਕੈਂਡੀਅਮ (Sc) ਅਤੇ ਜਰਮੇਨੀਅਮ (Ge)

ਮੈਂਡਲੀਵ ਨੇ ਆਵਰਤੀ ਸਾਰਨੀ ਤਿਆਰ ਕਰਦੇ ਸਮੇਂ ਤੱਤਾਂ ਦੇ ਪਰਮਾਣੂ ਪੁੰਜ ਨੂੰ ਮੁੱਖ ਰੱਖ ਕੇ ਤੱਤਾਂ ਦੀ ਜਗ੍ਹਾ ਨਿਸ਼ਚਿਤ ਕੀਤੀ ਸੀ, ਅਤੇ ਕੋਈ ਤੱਤ ਹਾਈਡਰੋਜਨ ਅਤੇ ਆਕਸੀਜਨ ਨਾਲ ਕਿਵੇਂ ਕਿਰਿਆ ਕਰਦਾ ਹੈ, ਇਸ ਦਾ ਵੀ ਪੂਰਾ ਧਿਆਨ ਰੱਖਿਆ ਗਿਆ ਸੀ।

ਨੋਬਲ ਗੈਸਾਂ ਨੂੰ ਵੱਖਰਾ ਰੱਖਣ ਦੇ ਮੁੱਖ ਕਾਰਣ :- 1. ਇਹ ਗੈਸਾਂ ਕਿਸੇ ਨਾਲ ਕਿਰਿਆ ਨਹੀਂ ਕਰਦੀਆਂ। 2. ਇਨ੍ਹਾਂ ਦੀ ਖੋਜ ਬਾਕੀ ਦੇ ਤੱਤਾ ਨਾਲੋਂ ਕਾਫੀ ਬਾਅਦ ਹੋਈ ਸੀ। ਅਤੇ ਇਹ ਕਿਸੇ ਹੋਰ ਤੱਤ ਨੂੰ ਬਿਨਾਂ ਹਿਲਾਇਆ ਆਵਰਤੀ ਸਾਰਣੀ ਵਿੱਚ ਸਮਾ ਗਈਆਂ ।

ਆਧੁਨਿਕ ਆਵਰਤੀ ਸਾਰਨੀ ਵਿੱਚ ਹੇਠ ਲਿਖੀਆਂ ਖਾਮੀਆਂ ਦੂਰ ਕੀਤੀਆਂ ਗਈਆਂ:- 1. ਤੱਤਾਂ ਨੂੰ ਉਹਨਾਂ ਦੇ ਪਰਮਾਣੂ ਅੰਕ ਦੇ ਅਨੁਸਾਰ ਰੱਖਿਆ ਗਿਆ ਸੀ । 2. ਕਿਉਂਕਿ ਹੁਣ ਤੱਤਾਂ ਨੂੰ ਪਰਮਾਣੂ ਅੰਕ ਦੇ ਅਨੁਸਾਰ ਲਿਖਿਆ ਗਿਆ ਸੀ ਤਾਂ ਕਰਕੇ ਸਮਸਥਾਂਨਕਾਂ ਨੂੰ ਜਗ੍ਹਾ ਦੇਣ ਦੀ ਵੀ ਲੋੜ ਨਹੀਂ ਰਹੀ। 3. ਇੱਕੋ ਸੰਯੋਜਕ ਇਲੈਕਟ੍ਰਾਨਾਂ ਦੀ ਗਿਣਤੀ ਵਾਲੇ ਤੱਤਾਂ ਨੂੰ ਇੱਕੋ ਗਰੁਪ ਵਿੱਚ ਰੱਖਿਆ ਜਾਂਦਾ ਹੈ।

ਮੈਗਨੀਸ਼ੀਅਮ ਦੀ ਤਰ੍ਹਾਂ ਰਾਸਾਯਨਿਕ ਕ੍ਰਿਆਸ਼ੀਲਤਾ ਦਰਸਾਉਣ ਵਾਲੇ ਤੱਤ ਹੇਠ ਲਿਖੇ ਅਨੁਸਾਰ ਹਨ।
ਕੈਲਸ਼ੀਅਮ, ਸਟ੍ਰੋੰਸ਼ੀਅਮ, ਬੈਰੀਅਰ ਅਤੇ ਰੇਡੀਅਮ । ਇਹ ਸਾਰੇ ਤੱਤ ਇੱਕੋ ਗਰੁੱਪ ਵਿੱਚ ਆਉਂਦੇ ਹਨ , ਇਹਨਾਂ ਦੇ ਸੰਯੋਜਕ ਇਲੈਕਟ੍ਰਾਨਾਂ ਦੀ ਸੰਖਿਆ ਬਰਾਬਰ ਹੈ।

(a) ਲਿਥੀਅਮ , ਸੋਡੀਅਮ ਅਤੇ ਪੋਟਾਸ਼ੀਅਮ ।
(b) ਮੈਗਨੀਸ਼ੀਅਮ ਅਤੇ ਕੈਲਸ਼ੀਅਮ
(c) ਹੀਲੀਅਮ, ਨੀਓਨ ਅਤੇ ਆਰਗਨ

(a) ਲੀਥੀਅਮ , ਸੋਡੀਅਮ ਅਤੇ ਪੋਟਾਸ਼ੀਅਮ ਸਾਰੀਆਂ ਹੀ ਧਾਤਾਂ ਦੇ ਪਰਮਾਣੂਆਂ ਦੇ ਬਾਹਰ ਵਾਲੇ ਸ਼ੈਲ ਵਿੱਚ ਸਿਰਫ ਇੱਕ ਹੀ ਇਲੈਕਟ੍ਰਾਨ ਹੈ।
(b) ਇਹਨਾਂ ਦੇ ਸਾਰੇ ਸ਼ੈਲਾਂ ਵਿੱਚ ਇਲੈਕਟ੍ਰਾਨ ਪੂਰੇ ਭਰੇ ਹੋਏ ਹਨ।

ਲੀਥੀਅਮ ਅਤੇ ਬੈਰੀਲੀਅਮ

ਇਹਨਾਂ ਵਿੱਚੋਂ ਗੈਲੀਅਮ Ga ਸਭ ਤੋਂ ਵੱਧ ਧਾਵੀ ਹੈ , ਆਧੁਨਿਕ ਆਵਰਤੀ ਸਾਰਨੀ ਵਿੱਚ ਜੋ ਤੱਤ ਖੱਬੇ ਪਾਸੇ ਹੁੰਦੇ ਹਨ ਓਹ ਜਿਆਦਾ ਧਾਤਵੀ ਹੁੰਦੇ ਹਨ। ਆਧੁਨਿਕ ਆਵਰਤੀ ਸਾਰਨੀ ਵਿੱਚ ਖੱਬੇ ਤੋਂ ਸੱਜੇ ਪਾਸੇ ਜਾਦੇ ਹੋਏ ਧਾਤਵੀ ਗੁਣ ਘੱਟ ਜਾਂਦਾ ਹੈ।

(C) ਸਹੀ ਨਹੀਂ ਹੈ।

X ਤੱਤ ਮੈਗਨੀਸ਼ੀਅਮ ਦੇ ਗਰੁੱਪ ਵਿੱਚ ਹੋਵੇਗਾ। ਕਿਉਕਿ ਇਸ ਸੂਤਰ ਵਾਲੇ ਤੱਤ ਗਰੁੱਪ ਨੰਬਰ ਦੋ ਵਿੱਚ ਮਿਲਦੇ ਹਨ।

(a) ਨੀਓਨ Ne, ਪਰਮਾਣੂ ਅੰਕ 10, K ਸ਼ੈਲ ਵਿੱਚ = 2 ਇਲੈਕਟ੍ਰਾਨ , L ਸ਼ੈਲ ਵਿੱਚ = 8 ਇਲੈਕਟ੍ਰਾਨ।
(b) Mg ਮੈਗਨੀਸ਼ੀਅਮ, ਪਰਮਾਣੂ ਅੰਕ 12
(c) Si ਸਿਲੀਕੋਨ, ਪਰਮਾਣੂ ਅੰਕ 14
(d) Be ਬੈਰੀਲੀਅਮ, ਪਰਮਾਣੂ ਅੰਕ 4
(e) B ਬੋਰੋਨ , ਪਰਮਾਣੂ ਅੰਕ 5

(a) ਇਨਾਂ ਦੀ ਬਾਹਰ ਵਾਲੀ ਸ਼ੈਲ ਵਿੱਚ ਜਾਂ ਸੰਯੋਜਕ ਸ਼ੈਲ ਵਿੱਚ 3 ਇਲੈਕਟ੍ਰਾਨ ਹੁੰਦੇ ਹਨ। ਅਤੇ ਇਹ 3 ਸੰਯੋਜਕਤਾ ਦਰਸਾਉਂਦੇ ਹਨ।
(b) 1. ਇਹ ਸਾਰੇ ਅਧਾਤ ਹਨ । 2. ਇਹਨਾਂ ਦੇ ਸੰਯੋਜਕ ਸ਼ੈਲ ਵਿੱਚ 7 ਇਲੈਕਟ੍ਰਾਨ ਹਨ। 3. ਇਹਨਾਂ ਦੀ ਸੰਯੋਜਕਤਾ 1 ਹੈ।

( a) ਇਸ ਦਾ ਪਰਮਾਣੂ ਅੰਕ 17 ਹੈ , ਅਤੇ ਨਾਮ ਕਲੋਰੀਨ ਹੈ।
(b) ਇਸ ਦੀ ਸਮਾਨਤਾ F(9) ਫਲੋਰੀਨ ਨਾਲ ਹੋਵੇਗੀ ।

(a) A ਅਧਾਤ ਹੈ। ਇਹ ਗਰੁੱਪ 17 ਵਿੱਚ ਹੈ।
(b) A ਦੇ ਟਾਕਰੇ ਵਿੱਚ C ਘੱਟ ਕ੍ਰਿਆਸ਼ੀਲ ਹੈ , ਕਿਉਂਕਿ ਜਿਵੇਂ ਜਿਵੇਂ ਅਧਾਤਾਂ ਦੇ ਗਰੁੱਪ 17 ਵਿੱਚ ਹੇਠਾਂ ਵੱਲ ਜਾਂਦੇ ਹਾਂ ਤਾਂ ਕਿਰਿਆਸ਼ੀਲਤਾ ਘੱਟ ਜਾਂਦੀ ਹੈ।
(c) B ਦੇ ਨਾਲੋਂ C ਦਾ ਆਕਾਰ ਛੋਟਾ ਹੋਵੇਗਾ, ਕਿਉਂਕਿ ਜਿਵੇਂ ਜਿਵੇਂ ਅਸੀਂ ਖੱਬੇ ਤੋਂ ਸੱਜੇ ਵੱਲ ਜਾਂਦੇ ਹਾਂ ਤਾਂ ਨਿਊਕਲੀਅਰ ਚਾਰਜ ਵੱਧਦਾ ਜਾਂਦਾ ਹੈ। ਜਿਸ ਕਰਕੇ ਬਾਹਰਲੀ ਸ਼ੈਲ ਦੇ ਇਲੈਕਟ੍ਰਾਨ ਵੀ ਅੰਦਰ ਵੱਲ ਵਧੇਰੇ ਤਾਕਤ ਨਾਲ ਖਿੱਚੇ ਜਾਂਦੇ ਹਨ। ਇਸ ਕਰਕੇ ਖੱਬੇ ਪਾਸੇ ਵੱਲ ਜਾਂਦੇ ਹੋਏ ਆਕਾਰ ਛੋਟਾ ਹੋ ਜਾਂਦਾ ਹੈ ।

ਨਾਈਟਰੋਜਨ ਦੀ ਤਰਤੀਬ K =2, L=5.
ਫਾਸਫੋਰਸ ਦੀ ਤਰਤੀਬ K=2, L=8 , M=5
ਨਾਈਟਰੋਜਨ ਅਤੇ ਫਾਸਫੋਰਸ ਵਿੱਚੋਂ ਨਾਈਟਰੋਜਨ ਵਧੇਰੇ ਰਿਣ ਬਿਜਲਈ (ਇਲੈਕਟਰੋਨੈਗਟਿਵ ) ਹੈ । ਇਸ ਦਾ ਕਾਰਨ ਇਹ ਹੈ ਕਿ ਜਿਵੇਂ ਜਿਵੇਂ ਅਸੀਂ ਗਰੁੱਪ ਵਿਚ ਹੇਠਾਂ ਵੱਲ ਨੂੰ ਜਾਵਾਂਗੇ ਓਵੇਂ ਓਵੇਂ ਕੇਂਦਰ ਦੀ ਇਲੈਕਟ੍ਰਾਨ ਨੂੰ ਖਿੱਚਣ ਦੀ ਸਮਰੱਥਾ ਘੱਟ ਜਾਂਦੀ ਹੈ। ਸੋ ਫਾਸਫੋਰਸ ਇਲੈਕਟ੍ਰਾਨ ਖੱਚ ਨਹੀਂ ਪਾਉਂਦਾ ਅਤੇ ਨਾਈਟਰੋਜਨ ਵਧੇਰੇ ਬਲ ਨਾਲ ਖਿੱਚ ਸਕਦਾ ਹੈ।

ਕਿਸੇ ਵੀ ਤੱਤ ਦੀ ਇਲੈਕਟ੍ਰਾਨ ਤਰਤੀਬ ਤੋਂ ਅਸੀਂ ਉਸ ਦੇ ਸੰਯੋਜਕ ਸ਼ੈਲ ਵਿੱਚ ਮੌਜੂਦ ਇਲੈਕਟ੍ਰਾਨਾਂ ਦੀ ਸੰਖਿਆ ਪਤਾ ਕਰ ਸਕਦੇ ਹਾਂ । ਇਸ ਤੋਂ ਸਾਨੂੰ ਤੱਤ ਦੇ ਗਰੁੱਪ ਬਾਰੇ ਜਾਣਕਾਰੀ ਮਿਲਦੀ ਹੈ, ਅਤੇ ਸ਼ੈੱਲ ਦੀ ਸੰਖਿਆ ਤੋਂ ਪੀਰੀਅਡ ਦਾ ਪਤਾ ਲੱਗਦਾ ਹੈ।

ਆਧੁਨਿਕ ਆਵਰਤੀ ਸਾਰਨੀ ਵਿੱਚ ਕੈਲਸ਼ੀਅਮ ਦੇ ਚਾਰੇ ਪਾਸੇ ਮੌਜੂਦ ਤੱਤਾਂ ਵਿੱਚੋਂ ਪਰਮਾਣੂ ਅੰਕ 12(ਮੈਗਨੀਸ਼ੀਅਮ)ਅਤੇ ਪਰਮਾਣੂ ਅੰਕ 38 (ਸਕੈਂਡੀਅਮ) ਵਾਲੇ ਤੱਤਾਂ ਨਾਲ ਇਸ ਦੇ ਗੁਣ ਮਿਲਦੇ ਹਨ। ਇਸ ਦਾ ਕਾਰਨ ਇਹ ਹੈ ਕਿ ਇਹ ਸਭ ਇੱਕੋ ਗਰੁੱਪ ਦੇ ਤੱਤ ਹਨ।

ਮੈਂਡਲੀਵ ਦੀ ਆਵਰਤੀ ਸਾਰਨੀ | ਆਧੁਨਿਕ ਆਵਰਤੀ ਸਾਰਨੀ |
1. ਤੱਤਾਂ ਨੂੰ ਉਹਨਾਂ ਦੇ ਪਰਮਾਣੂ ਪੁੰਜ ਦੇ ਵਧਦੇ ਕ੍ਰਮ ਵਿੱਚ ਲਗਾਇਆ ਗਿਆ ਸੀ। | 1. ਤੱਤਾਂ ਨੂੰ ਉਹਨਾਂ ਦੇ ਪਰਮਾਣੂ ਅੰਕ ਦੇ ਵਧਦੇ ਕ੍ਰਮ ਵਿੱਚ ਲਗਾਇਆ ਗਿਆ ਸੀ। |
2. ਇਸ ਵਿਚ 8 ਗਰੁੱਪ ਸਨ। | 2. ਇਸ ਵਿਚ 18 ਗਰੁੱਪ ਹਨ। |
3. ਗਰੁੱਪਾਂ ਨੂੰ ਅੱਗੇ a ਅਤੇ b ਭਾਗ ਦਿੱਤੇ ਹੋਏ ਸਨ। | 3. ਗਰੁੱਪਾਂ ਨੂੰ ਅੱਗੇ a ਅਤੇ b ਵਿੱਚ ਨਹੀਂ ਵੰਡਿਆ ਗਿਆ । |
4. ਨੋਬਲ ਗੈਸਾਂ ਲਈ ਕੋਈ ਗਰੁੱਪ ਨਹੀਂ ਸੀ, ਕਿਉਂਕਿ ਉਹਨਾਂ ਦੀ ਖੋਜ ਨਹੀਂ ਹੋਈ ਸੀ। | 4. ਨੋਬਲ ਗੈਸਾਂ ਨੂੰ ਇੱਕ ਅਲੱਗ ਗਰੁੱਪ ਵਿੱਚ ਰੱਖਿਆ ਗਿਆ। |
5. ਸਮਸਥਾਨਕਾਂ ਲਈ ਕੋਈ ਵੀ ਜਗ੍ਹਾ ਨਹੀਂ ਸੀ। | 5. ਸਮਸਥਾਨਕਾਂ ਲਈ ਅਲੱਗ ਜਗ੍ਹਾ ਦੀ ਜਰੂਰਤ ਹੀ ਨਹੀਂ ਹੈ। |