ਅਸੀਂ ਲਾਲ ਲਿਟਮਸ ਦੀ ਮਦਦ ਨਾਲ ਹੇਠ ਲਿਖੇ ਤਰੀਕੇ ਨਾਲ ਤੇਜ਼ਾਬ,  ਖਾਰ ਅਤੇ ਪਾਣੀ ਦੀ ਪਹਿਚਾਣ ਕਰ ਸਕਦੇ ਹਾਂ ।

1. ਤਿੰਨੋ ਪਰਖਨਲੀਆਂ ਵਿੱਚ ਲਾਲ ਲਿਟਮਸ ਪਾਓ ।

2. ਹੁਣ ਇਹਨਾਂ ਦੇ ਰੰਗ ਨੂੰ ਧਿਆਨ ਨਾਲ ਵੇਖੋ।

3. ਜਿਸ ਪਰਖਨਲੀ ਵਿੱਚ ਰੰਗ ਲਾਲ ਤੋਂ ਨੀਲਾ ਹੋ ਗਿਆ ਹੈ, ਉਸ ਪਰਖਨਲੀ ਵਿੱਚ ਖਾਰ ਹੈ।

4. ਹੁਣ ਜੋ ਲਾਲ ਲਿਟਮਸ ਪੇਪਰ ਨੀਲਾ ਹੋ ਗਿਆ ਸੀ, ਉਸੇ ਨੂੰ ਬਾਕੀ ਦੀਆਂ ਦੋ ਪਰਖਨਲੀਆਂ ਵਿੱਚ ਪਾ ਕੇ ਰੰਗ ਵਿੱਚ ਆਏ ਬਦਲਾਅ ਨੂੰ ਲਿਖੋ।

5. ਜਿਸ ਪਰਖਨਲੀ ਵਿੱਚ ਰੰਗ ਦਾ ਕੋਈ ਬਦਲਾਵ ਨਹੀਂ ਹੋਇਆ ਉਸ ਵਿੱਚ ਪਾਣੀ ਹੈ।

6. ਜਿਸ ਪਰਖਨਲੀ ਵਿੱਚ ਨੀਲਾ ਲਿਟਮਸ ਵਾਪਸ ਲਾਲ ਹੋ ਗਿਆ,  ਉਸ ਵਿੱਚ  ਤੇਜ਼ਾਬ ਹੈ।

ਏਸ ਤਰਾਂ ਨਾਲ ਅਸੀਂ ਤੇਜ਼ਾਬ, ਖਾਰ ਅਤੇ ਪਾਣੀ ਨੂੰ ਪਹਿਚਾਣ ਸਕਦੇ ਹਾਂ।

ਉੱਤਰ 1. ਦਹੀਂ ਅਤੇ ਖੱਟੀਆਂ ਵਸਤਾਂ ਤੇਜ਼ਾਬੀ ਸੁਭਾਅ ਦੀਆਂ ਹੁੰਦੀਆਂ ਹਨ,  ਜੋ ਕਿ ਪਿੱਤਲ ਅਤੇ ਤਾਂਬੇ ਨਾਲ ਕਿਰਿਆ ਕਰ ਕੇ ਜ਼ਹਿਰੀਲੇ ਲੂਣ ਬਣਾ ਦਿੰਦੀਆਂ ਹਨ । ਜਿਸ ਨੂੰ ਭੋਜਨ ਦੀਆਂ ਵਸਤੂਆਂ ਰੱਖਣ ਲਈ ਨਹੀਂ ਵਰਤਿਆ ਜਾ ਸਕਦਾ। 

ਉੱਤਰ 2. ਧਾਤ ਨਾਲ ਤੇਜ਼ਾਬ ਦੀ ਕਿਰਿਆ ਤੋਂ ਬਾਅਦ ਹਾਈਡਰੋਜਨ ਗੈਸ ਪੈਦਾ ਹੁੰਦੀ ਹੈ।

ਉਦਾਹਰਨ ਹੇਠ ਲਿਖੇ ਅਨੁਸਾਰ ਹੈ:-

HCl + Zn -> H²  + ZnCl²

ਉੱਤਰ 3. ਯੋਗੀਕ A ਕੈਲਸ਼ੀਅਮ ਕਾਰਬੋਨੇਟ ਹੈ। ਜੋ ਤੇਜ਼ਾਬ ਨਾਲ ਕਿਰਿਆ ਕਰ ਕੇ ਕਾਰਬਨਡਾਈਆਕਸਾਈਡ ਪੈਦਾ ਕਰਦਾ ਹੈ।  ਅਤੇ ਕਾਰਬਨਡਾਈਆਕਸਾਈਡ ਅੱਗ ਨੂੰ ਬੁਝਾਉਣ ਦਾ ਕੰਮ ਕਰਦੀ ਹੈ।

CaCO³ + 2HCl -> CaCl² + H²O + CO²

ਉੱਤਰ.  HCl , HNO³ ਜਦੋਂ ਪਾਣੀ ਵਿੱਚ ਘੋਲ ਬਣਾਉਂਦੇ ਹਨ ਤਾਂ ਇਹ H+ ( ਹਾਈਡਰੋਨਿਅਮ ਆਇਨ) ਦਿੰਦੇ ਹਨ।  ਜਿਸ ਕਰਕੇ ਇਹ ਤੇਜ਼ਾਬੀ ਗੁਣ ਦਰਸਾਉਂਦੇ ਹਨ।

ਪਰ ਅਲਕੋਹਲ ਜਾਂ ਗੁਲੂਕੋਜ਼ ਨੂੰ ਪਾਣੀ ਵਿੱਚ ਘੋਲਣ ਤੇ ਕੋਈ ਵੀ ਆਇਨ ਨਹੀਂ ਬਣਦਾ ਜਿਸ ਕਰਨ ਇਹਨਾਂ ਵਿੱਚ ਹਾਈਡਰੋਜਨ ਹੋਣ ਦੇ ਬਾਵਜੂਦ ਇਹ ਤੇਜ਼ਾਬੀ ਗੁਣ ਨਹੀਂ ਦਰਸਾ ਸੱਕਦੇ।

ਤੇਜ਼ਾਬ ਦਾ ਜਲੀ ਘੋਲ ਪਾਣੀ ਵਿੱਚ ਘੁਲ ਕੇ ਰਿਣਾਤਮਕ ਧੰਨਾਤਮਕ ਆਇਨ ਪੈਦਾ ਕਰਦਾ ਹੈ ਜੋ ਕਿ ਬਿਜਲੀ ਦੇ ਸੁਚਾਲਕ ਹੁੰਦੇ ਹਨ।

ਉੱਤਰ :- ਕੋਈ ਵੀ ਤੇਜ਼ਾਬ ਪਾਣੀ ਤੋਂ ਬਿਨਾਂ ਹਾਈਡਰੋਨਿਅਮ ਆਇਨ (H+) ਨਹੀਂ ਦੇ ਸਕਦਾ। ਇਸ ਲਈ ਖੁਸ਼ਕ ਤੇਜ਼ਾਬ ਅਪਣਾ ਤੇਜ਼ਾਬੀ ਗੁਣ ਨਹੀਂ ਦਿਖਾ ਸਕਦਾ। ਅਤੇ ਨਾ ਹੀ ਲਿਟਮਸ ਪੇਪਰ ਨੂੰ ਨੀਲੇ ਤੋਂ ਲਾਲ ਕਰ ਸਕਦਾ ਹੈ।

ਤੇਜ਼ਾਬ ਨੂੰ ਪਤਲਾ ਕਰਨ ਵਾਲੀ ਕਿਰਿਆ ਤਾਪ ਨਿਕਾਸੀ ਕਿਰਿਆ ਹੈ, ਇਸ ਕਿਰਿਆ ਦੌਰਾਨ ਕਾਫੀ ਮਾਤਰਾ ਵਿੱਚ ਤਾਪ ਪੈਦਾ ਹੁੰਦਾ ਹੈ। ਇਹ ਤਾਪ ਐਨਾ ਜਿਆਦਾ ਹੁੰਦਾ ਹੈ ਕਿ ਇਸ ਨਾਲ ਬਰਤਨ ਵੀ ਟੁੱਟ ਸਕਦਾ ਹੈ।

ਪਰ ਪਾਣੀ ਆਸਾਨੀ ਨਾਲ ਇਸ  ਤਾਪ ਨੂੰ ਸੌਖ ਸਕਦਾ ਹੈ.

ਜਦੋਂ ਕਿਸੇ ਤੇਜ਼ਾਬ ਨੂੰ ਪਤਲਾ ਕੀਤਾ ਜਾਂਦਾ ਹੈ ਤਾਂ ਪ੍ਰਤੀ ਇਕਾਈ ਆਇਤਨ ਵਿੱਚ ਆਇਨਾਂ ਦੀ ਸੰਘਣਤਾ ਵਿੱਚ ਕਮੀ ਆ ਜਾਂਦੀ ਹੈ।

ਘੋਲ ਵਿੱਚ ਵਧੇਰੇ ਸੋਡੀਅਮ ਹਾਈਡਰੋਕਸਾਇਡ ਘੋਲਣ ਤੇ OH- ਆਇਨਾਂ ਦੀ ਸੰਘਣਤਾ ਵਿੱਚ ਵੀ ਵਾਧਾ ਹੁੰਦਾ ਹੈ।

ਘੋਲ A ਦੇ ਵਿੱਚ ਹਾਈਡਰੋਜਨ ਆਇਨਾਂ ਦੀ ਸੰਢਣਤਾ ਵੱਧ ਹੋਵੇਗੀ ਅਤੇ ਘੋਲ ਤੇਜ਼ਾਬੀ ਹੋਵੇਗਾ। ਘੋਲ B ਵਿੱਚ ਹਾਈਡਰੋਜਨ ਦੀ ਸੰਘਣਤਾ ਘੱਟ ਹੋਵੇਗੀ। ਅਤੇ ਇਹ ਘੋਲ ਖਾਰਾ ਹੈ।

ਜਿਨ੍ਹਾਂ ਘੋਲਾਂ ਦਾ pH ਮਾਨ 7 ਤੋਂ ਘੱਟ ਹੋਵੈ ਉਹ ਤੇਜ਼ਾਬੀ ਹੁੰਦੇ ਹਨ। ਅਤੇ ਜਿਨ੍ਹਾਂ ਘੋਲਾਂ ਦਾ pH ਮਾਨ 7 ਤੋਂ ਵੱਧ ਹੋਵੈ ਉਹ ਖਾਰੇ ਹੁੰਦੇ ਹਨ।

ਜਦੋਂ ਵੀ ਕਿਸੇ ਘੋਲ ਵਿੱਚ ਹਾਈਡਰੋਜਨ ਆਇਨਾਂ ਦੀ ਸੰਘਣਤਾ ਵੱਧ ਜਾਂਦੀ ਹੈ ਤਾਂ ਉਸ ਘੋਲ ਦਾ ਸੁਭਾਅ ਤੇਜ਼ਾਬੀ ਹੋ ਜਾਂਦਾ ਹੈ   । ਅਤੇ ਇਸ ਦੇ ਉਲਟ ਜਦੋਂ ਹਾਈਡਰੋਜਨ ਆਇਨਾਂ ਦੀ ਸੰਘਣਤਾ

ਜੀ ਹਾਂ ਖਾਰੇ ਘੋਲਾਂ ਵਿੱਚ ਵੀ H+ਆਇਨ ਹੁੰਦੇ ਹਨ,  ਪਰ ਉਹਨਾ ਵਿੱਚ OH- ਆਇਨ ਜਿਆਦਾ ਹੁੰਦੇ ਹਨ। ਏਸੇ ਕਰਕੇ ਉਹ ਖਾਰੇ ਹੁੰਦੇ ਹਨ ।

ਪ੍ਰਸਨ ਵਿੱਚ ਦਿੱਤੇ ਗਏ ਸਾਰੇ ਯੋਗਿਕ ਖਾਰੇ ਸੁਭਾਅ ਦੇ ਹਨ,  ਇਹਨਾਂ ਦੀ ਵਰਤੋਂ ਤੇਜ਼ਾਬੀ ਜਮੀਨਾਂ ਨੂੰ ਉਦਾਸੀਨ ਕਰਨ ਲਈ ਹੁੰਦੀ ਹੈ । ਇਹਨਾਂ ਨੂੰ ਖੇਤ ਵਿੱਚ ਪਾਉਣ ਨਾਲ ਖੇਤ ਦੀ ਮਿੱਟੀ ਤੇਜ਼ਾਬੀ ਤੋਂ ਉਦਾਸੀਨ ਹੋ ਜਾਵੇਗੀ।

ਇਸ ਦਾ ਜਵਾਬ (d) ਹੈ।

ਇਸ ਦਾ ਕਾਰਨ ਇਹ ਹੈ ਕਿ ਲਾਲ ਲਿਟਮਸ ਨੂੰ ਨੀਲਾ ਕਰਨ ਵਾਲਾ ਘੋਲ ਖਾਰਾ ਹੋਵੇਗਾ ਅਤੇ ਖਾਰੇ ਘੋਲ ਦਾ pH ਮਾਨ 7 ਤੋਂ ਵੱਧ ਹੁੰਦਾ ਹੈ, ਇਸ ਲਈ ਇਹ 10 ਹੈ।

(b) HCl

(d) 16ml

(C) ਐਂਟਐਸਿਡ

(a) H2SO4 + Zn → ZnSO4 + H2

(b) 2HCl + Mg → MgCl2 + H2

(c) H2SO4 + Al  → Al2(SO4)3

(d) HCl + Fe  →  FeCl3 + H2

ਅਲਕੋਹਲ ਅਤੇ ਗੁਲੂਕੋਜ਼ ਦੇ ਘੋਲ ਇੱਕ ਬੀਕਰ ਵਿੱਚ ਲਓ

ਹੁਣ ਇੱਕ ਨੀਲਾ ਲਿਟਮਸ ਪੇਪਰ ਲਓ ।

ਇਸ ਨੂੰ ਘੋਲ ਵਿੱਚ ਡੁਬੋ ਦਿਉ।

ਹੁਣ ਘੋਲ ਤੋਂ ਬਾਹਰ ਕੱਢ ਕੇ ਦੇਖੋ।

ਕੀ ਇਸ ਦਾ ਰੰਗ ਨੀਲੇ ਤੋਂ ਲਾਲ ਹੋ ਗਿਆ ਹੈ ?

ਨਹੀਂ ਜੀ ਇਸ ਦਾ ਰੰਗ ਨਹੀਂ ਬਦਲਿਆ,

ਇਸ ਤੋਂ ਸਿੱਧ ਹੁੰਦਾ ਹੈ ਕਿ ਇਹ ਤੇਜ਼ਾਬੀ ਨਹੀਂ ਹੈ।

ਕਸ਼ੀਦਤ ਪਾਣੀ ਸਭ ਤੋਂ ਵੱਧ ਸ਼ੁੱਧ ਹੁੰਦਾ ਹੈ, ਏਸ ਵਿੱਚ ਕਿਸੇ ਵੀ ਕਿਸਮ ਦੇ ਆਇਨ ਮੌਜੂਦ ਨਹੀਂ ਹੁੰਦੇ ਜੋ ਬਿਜਲੀ ਨੂੰ ਲੰਘਾ ਸਕਣ ਸੋ ਇਹ ਪਾਣੀ ਬਿਜਲੀ ਦਾ ਸੁਚਾਲਕ ਨਹੀਂ ਹੁੰਦਾ ।

ਇਸ ਦੇ ਵਿਪਰੀਤ ਮੀਂਹ ਵਾਲੇ ਪਾਣੀ ਵਿੱਚ ਵਾਤਾਵਰਣ ਵਿੱਚ ਜਾਂ ਹਵਾ ਵਿੱਚ ਮੌਜੂਦ ਅਸ਼ੁੱਧੀਆਂ ਵੀ ਰਲ ਮਿਲ ਜਾਂਦੀਆਂ ਹਨ, ਜਿਨ੍ਹਾਂ ਵਿੱਚ ਆਇਨ ਵੀ ਮੌਜੂਦ ਹੁੰਦੇ ਹਨ, ਜਿਨ੍ਹਾਂ ਕਰਕੇ ਮੀਂਹ ਵਾਲਾ ਪਾਣੀ ਬਿਜਲੀ ਦਾ ਸੁਚਾਲਕ ਬਣ ਜਾਂਦਾ ਹੈ।

ਆਮ ਤੌਰ ਤੇ ਜਦੋਂ ਕੋਈ ਤੇਜ਼ਾਬ ਕਿਰਿਆ ਕਰਦਾ ਹੈ ਤਾਂ ਉਹ H+ ਆਇਨ ਦਿੰਦਾ ਹੈ, ਪਰ ਇਹ ਆਇਨ ਛੱਡਣ ਲਈ ਪਾਣੀ ਦਾ ਹੋਣਾ ਵੀ ਬਹੁਤ ਜਰੂਰੀ ਹੈ ਤਾਂ ਜੋ ਪਾਣੀ ਇਸ ਨੂੰ ਸੋਖ ਕੇ H3O+ ਬਣਾ ਸਕੇ।

(a) D ਉਦਾਸੀਨ ਹੈ

(b) C ਸਭ ਤੋਂ ਵੱਧ ਸ਼ਕਤੀਸ਼ਾਲੀ ਖਾਰ ਹੈ

(c) B ਘੋਲ ਸੱਭ ਤੋਂ ਵੱਧ ਸ਼ਕਤੀਸ਼ਾਲੀ ਤੇਜ਼ਾਬ ਹੈ।

(d) A ਘੋਲ ਘੱਟ ਤੇਜ਼ਾਬੀ ਹੈ।

(e) E ਘੋਲ ਘੱਟ ਸ਼ਕਤੀਸ਼ਾਲੀ ਹੈ।

ਪਰਖਨਲੀ A ਵਿੱਚ ਸੀ ਸੀ ਦੀ ਆਵਾਜ਼ ਜ਼ਿਆਦਾ ਆਵੇਗੀ ਕਿਉਂਕਿ ਹਾਈਡਰੋਕਲੋਲਰਿਕ ਤੇਜ਼ਾਬ ਐਸਟਿਕ ਤੇਜ਼ਾਬ ਨਾਲੋ ਵੱਧ ਕ੍ਰਿਆਸ਼ੀਲ ਹੈ, ਸੋ ਤੇਜ਼ ਕਿਰਿਆ ਹੋਣ ਕਰਕੇ ਸੀ ਸੀ ਦੀ ਆਵਾਜ਼ ਵੀ ਓਸੇ ਵਿੱਚੋ ਵੱਧ ਆਵੇਗੀ।

ਜਦੋਂ ਦੁੱਧ ਦਾ ਦਹੀਂ ਜੰਮ ਜਾਂਦਾ ਹੈ ਤਾਂ ਇਸ ਵਿੱਚ ਲੈਕਟਿਕ ਤੇਜ਼ਾਬ ਬਣ ਜਾਂਦਾ ਹੈ ਤੇਜ਼ਾਬ ਦੇ ਬਣਨ ਕਾਰਨ ਦੁੱਧ ਦਾ pH ਮਾਨ ਵੀ ਤੇਜ਼ਾਬੀ ਹੋ ਜਾਂਦਾ ਹੈ।

(a) ਅਜਿਹਾ ਕਰਨ ਨਾਲ ਦੁੱਧ ਛੇਤੀ ਤੇਜ਼ਾਬੀ ਨਹੀਂ ਹੁੰਦਾ। ਅਤੇ ਨਾ ਹੀ ਛੇਤੀ ਖਰਾਬ ਹੁੰਦਾ ਹੈ।

(b) ਕਿਉਂਕਿ ਇਸ ਦੁੱਧ ਦਾ pH ਮਾਨ ਜਿਆਦਾ ਹੋਣ ਕਰਕੇ ਇਹ ਛੇਤੀ ਤੇਜ਼ਾਬੀ ਨਹੀਂ ਹੋ ਪਾਉਂਦਾ ਅਤੇ ਏਹੀ ਕਾਰਨ ਹੈ ਕਿ ਇਸ ਨੂੰ ਜੰਮਣ ਵਿੱਚ ਵੱਧ ਸਮਾਂ ਲੱਗਦਾ ਹੈ।

ਪਲਾਸਟਰ ਆਫ ਪੈਰਿਸ ਨੂੰ ਨਮੀ ਰੋਧਕ ਬਰਤਨ ਵਿੱਚ ਰੱਖਣਾ ਚਾਹੀਦਾ ਹੈ, ਕਿਉਂਕਿ ਇਹ ਨਮੀ ਸੋਖ ਕੇ ਜਿਪਸਮ ਨਾਮ ਦਾ ਇੱਕ ਨਵਾਂ ਪਦਾਰਥ ਬਣਾਉਂਦਾ ਹੈ ਜੋ ਕਿ ਪੱਥਰ ਵਰਗਾ ਠੋਸ ਹੋ ਜਾਂਦਾ ਹੈ। ate ਇਹ ਇੱਕ ਨਾ ਪਰਤਣ ਯੋਗ ਕਿਰਿਆ ਹੈ।

CaSO4 ½ H2o + 1 ½ H2o → CaSO42H2O

ਉਦਾਸੀਨੀਕਰਨ ਕਿਰਿਆ ਉਹ ਕਿਰਿਆ ਹੈ ਜਿਸ ਵਿੱਚ ਤੇਜ਼ਾਬ ਅਤੇ ਖਾਰ ਆਪਸ ਵਿੱਚ ਕਿਰਿਆ ਕਰ ਕੇ ਲੂਣ ਅਤੇ ਪਾਣੀ ਬਣਾਉਂਦੇ ਹਨ।

H2SO4 + 2KOH → K2SO4 + 2H2O

HCl + NaOH → NaCl + H2O

ਕਪੜੇ ਧੋਣ ਵਾਲੇ ਸੋਡੇ ਦੇ ਉਪਯੋਗ:-

1. ਇਹ ਕੱਚ ਬਣਾਉਣ ਵਾਲੇ ਉਦਯੋਗ ਵਿੱਚ ਵਰਤਿਆ ਜਾਂਦਾ ਹੈ।

2. ਇਹ ਕਪੜਾ ਉਦਯੋਗ ਵਿੱਚ ਕਪੜਾ ਸਾਫ਼ ਕਰਨ ਲਈ ਵਰਤਿਆ ਜਾਂਦਾ ਹੈ।

ਬੇਕਿੰਗ ਸੋਡੇ ਦੇ ਉਪਯੋਗ:-

1. ਕੇਕ ਅਤੇ ਬ੍ਰੈਡ ਬਣਾਉਣ ਲਈ।

2. ਐਂਟਐਸਿਡ ਦਵਾਈ ਬਣਾਉਣ ਲਈ।

Leave a Reply

Trending

Discover more from The Unconditional Guru

Subscribe now to keep reading and get access to the full archive.

Continue reading