ਪਾਠ 10

No comments

page number 181

1  ਅਵਤਲ ਦਰਪਣ ਦੇ ਮੁੱਖ ਫੋਕਸ ਦੀ ਪ੍ਰੀਭਾਸ਼ਾ ਦਿਓ  ।
ਉੱਤਰ :- ਅਵਤਲ  ਦਰਪਣ ਦਾ ਮੁੱਖ ਫੋਕਸ ਉਹ ਬਿੰਦੂ ਹੁੰਦਾ ਹੈ ਜਿਸ ਉੱਤੇ ਦਰਪਣ ਤੇ ਟਕਰਾਉਣ ਤੋਂ ਬਾਅਦ ਪ੍ਰਕਾਸ਼ ਦੀਆਂ ਕਿਰਨਾਂ  ਮਿਲਦੀਆਂ ਹਨ ਜਾਂ ਮਿਲਦੀਆਂ ਹੋਈਆਂ ਪ੍ਰਤੀਤ ਹੁੰਦੀਆਂ ਹਨ

2 ਇਕ ਗੋਲਾਕਾਰ ਦਰਪਣ  ਦਾ ਵਕਰਤਾ  ਅਰਧ ਵਿਆਸ  20 ਸੈਂਟੀਮੀਟਰ ਹੈ  ਉਸ ਦੀ ਫੋਕਸ ਦੂਰੀ ਕੀ ਹੋਵੇਗੀ  ?
ਉੱਤਰ:- ਅਰਧ- ਵਿਆਸ  =20
           ਫੋਕਸ ਦੂਰੀ  = ?
ਫੋਕਸ ਦੂਰੀ f = r /2
  ਇਸ ਲਈ  f = 20 / 2
ਫੋਕਸ ਦੂਰੀ = 10 ਸੈਂਟੀਮੀਟਰ

3 ਉਸ ਦਰਪਣ ਦਾ ਨਾਮ ਦੱਸੋ ਜੋ ਵਸਤੂ ਦਾ ਸਿੱਧਾ ਅਤੇ ਵੱਡਾ ਪ੍ਰਤੀਬਿੰਬ ਬਣਾ ਸਕੇ 

ਉੱਤਰ :- ਅਵਤਲ ਦਰਪਣ  , ਜਦੋਂ ਵਸਤੂ ਨੂੰ ਫੋਕਸ ਅਤੇ ਧੁਰੇ ਦੇ ਵਿਚਕਾਰ ਰੱਖਿਆ ਜਾਂਦਾ ਹੈ ਤਾਂ ਪ੍ਰਤੀਬਿੰਬ  ਦੀ ਸਥਿਤੀ ਦਰਪਣ ਦੇ ਪਿੱਛੇ ਹੁੰਦੀ ਹੈ ਇਸ ਸਮੇਂ ਪ੍ਰਤੀਬਿੰਬ ਦਾ ਆਕਾਰ ਵੱਡਾ ਹੁੰਦਾ ਹੈ ਅਤੇ ਇਸ ਦੀ ਪ੍ਰਕਿਰਤੀ ਅੱਬਾਸੀ ਅਤੇ ਪ੍ਰਤੀਬਿੰਬ ਸਿੱਧਾ ਪ੍ਰਾਪਤ ਹੁੰਦਾ ਹੈ  .

4. ਅਸੀਂ ਵਾਹਨਾਂ ਵਿੱਚ ਉੱਤਲ ਦਰਪਣ ਨੂੰ ਪਿੱਛੇ ਦੀ ਆਵਾਜਾਈ ਦੇਖਣ ਵਾਲੇ ਦਰਪਣ ਦੇ ਰੂਪ ਵਿੱਚ ਪਹਿਲ ਕਿਉਂ ਦਿੰਦੇ ਹਾਂ  ?

ਉੱਤਰ :- ਉੱਤਲ ਦਰਪਣ ਨੂੰ ਪਿੱਛੇ ਦੀ ਆਵਾਜਾਈ ਦੇਖਣ ਵਾਲੇ ਦਰਪਣ ਦੇ ਰੂਪ ਵਿੱਚ ਪਹਿਲ ਇਸ ਲਈ ਦਿੱਤੀ ਜਾਂਦੀ ਹੈ  ਕਿਉਂਕਿ ਇਹ ਹਮੇਸ਼ਾਂ ਪ੍ਰਤੀਬਿੰਬ ਸਿੱਧਾ ਹੀ ਬਣਾਉਂਦਾ ਹੈ ਅਤੇ ਵਸਤੂ ਦੇ ਆਕਾਰ ਤੋਂ ਛੋਟਾ ਬਣਾਉਂਦਾ ਹੈ ਅਤੇ ਇਸਦਾ ਦ੍ਰਿਸ਼ਟੀ ਖੇਤਰਫਲ ਬਹੁਤ ਜ਼ਿਆਦਾ ਹੋਣ ਕਰਕੇ ਡਰਾਈਵਰ ਨੂੰ ਪਿੱਛੇ ਵਾਲੇ ਵਾਹਨ ਦੇ ਪੂਰੇ ਆਕਾਰ ਦਾ ਪਤਾ ਲੱਗ ਜਾਂਦਾ ਹੈ ਅਤੇ ਪੂਰਾ ਧਿਆਨ ਨਾਲ  ਵਾਹਨ ਨੂੰ ਚਲਾਉਣ ਵਿੱਚ ਮਦਦ ਮਿਲਦੀ ਹੈ 

page 188

1 ਉਸ ਉੱਤਲ ਦਰਪਣ ਦੀ ਫੋਕਸ ਦੂਰੀ ਗਿਆਤ  ਕਰੋ ਜਿਸ ਦਾ ਵਕਰਤਾ ਅਰਧ ਵਿਆਸ 32 ਸੈਂਟੀਮੀਟਰ ਹੈ ।

ਉੱਤਰ :- ਵਕਰਤਾ ਅਰਧ ਵਿਆਸ = 32 ਸੈਂਟੀਮੀਟਰ

ਵਕਰਤਾ ਅਰਧ ਵਿਆਸ = 2 x f

ਫੋਕਸ = ਵਕਰਤਾ ਅਰਧ ਵਿਆਸ /2

ਫੋਕਸ = 32 / 2

ਫੋਕਸ = 16 ਸੈਂਟੀਮੀਟਰ

2 ਇੱਕ ਅਵਤਲ ਦਰਪਣ ਆਪਣੇ ਸਾਹਮਣੇ 10 ਸੈਂਟੀਮੀਟਰ ਦੂਰੀ ਉੱਤੇ ਰੱਖੇ  ਇੱਕ ਬਿੰਬ ਦਾ ਤਿੰਨ ਗੁਣਾ ਵੱਡਾ ਵਾਸਤਵਿਕ ਪ੍ਰਤੀਬਿੰਬ ਬਣਾਉਂਦਾ ਹੈ  ,  ਪ੍ਰਤੀਬਿੰਬ ਦਰਪਣ ਤੋਂ ਕਿੰਨੀ ਦੂਰੀ ਉੱਤੇ ਹੈ  ?

ਉੱਤਰ :-

page 194

1 ਹਵਾ ਵਿੱਚ  ਜਾਂਦੀ ਇੱਕ ਕਿਰਨ ਪਾਣੀ ਵਿਚ ਤਿਰਛੀ ਪ੍ਰਵੇਸ਼ ਕਰਦੀ ਹੈ  . ਕੀ ਪ੍ਰਕਾਸ਼ ਕਿਰਨ ਲੰਭ ਵੱਲ ਝੁਕੇਗੀ ਜਾਂ ਲੰਭ ਤੋਂ ਦੂਰ ਹਟੇਗੀ ਦੱਸੋਂ ਕਿਉਂ ?

ਉੱਤਰ :- ਜਦੋਂ ਕਿਰਨ ਪਾਣੀ ਵਿੱਚ ਤਿਰਛੀ ਪਰਵੇਸ਼ ਕਰਦੀ ਹੈ ਤਾਂ ਇਹ ਲੰਭ ਵੱਲ ਝੁਕੇਗੀ।

ਜਦੋਂ ਵੀ ਕੋਈ ਕਿਰਨ ਵਿਰਲੇ ਮਾਧਿਅਮ ਤੋਂ ਸੰਘਣੇ ਮਾਧਿਅਮ ਵਿੱਚ ਜਾਂਦੀ ਹੈ ਤਾਂ ਇਹ ਲੰਭ ਵੱਲ ਝੁਕ ਜਾਂਦੀ ਹੈ। ਪਾਣੀ ਦਾ ਅਪਵਰਤਨ ਅੰਕ ਹਵਾ ਨਾਲੋਂ ਵੱਧ ਹੋਣ ਕਰਕੇ ਅਜਿਹਾ ਹੁੰਦਾ ਹੈ।

2. ਪ੍ਰਕਾਸ਼ ਹਵਾ ਤੋਂ 1.5 ਅਵਰਤਣ ਅੰਕ ਦੀ ਕੱਚ ਦੀ ਪਲੇਟ ਵਿੱਚ ਪ੍ਰਵੇਸ਼ ਕਰਦਾ ਹੈ , ਕੱਚ ਵਿੱਚ ਪ੍ਰਕਾਸ਼ ਦੀ ਚਾਲ ਕਿੰਨੀ ਹੈ?  ਨਿਰਵਾਯੂ ਹਵਾ ਵਿੱਚ ਪ੍ਰਕਾਸ਼ ਦੀ ਚਾਲ  3×10⁸m/s ਹੈ।

ਉੱਤਰ :- ਇਸ ਨੂੰ ਹੇਠ ਲਿਖੇ ਅਨੁਸਾਰ ਹੱਲ ਕਰ ਸਕਦੇ ਹਾਂ

3.   ਸਾਰਣੀ  10.3 ਵਿੱਚ ਸਭ ਤੋਂ ਵੱਧ ਪ੍ਰਕਾਸ਼ੀ ਘਣਤਾ ਵਾਲਾ ਮਾਧਿਅਮ ਪਤਾ ਕਰੋ  . ਸਭ ਤੋਂ ਘੱਟ ਪ੍ਰਕਾਸ਼ੀ ਸੰਘਣਤਾ ਵਾਲੇ ਮਾਧਿਅਮ ਦਾ ਵੀ ਪਤਾ ਕਰੋ  .

ਉੱਤਰ :- ਸਭ ਤੋਂ ਵੱਧ ਪ੍ਰਕਾਸ਼ੀ ਸੰਘਣਤਾ ਵਾਲਾ ਮਾਧਿਅਮ = ਹੀਰਾ

ਸਭ ਤੋਂ ਘੱਟ ਪ੍ਰਕਾਸ਼ੀ ਸੰਘਣਤਾ ਵਾਲਾ ਮਾਧਿਅਮ = ਹਵਾ ।

ਪ੍ਰਕਾਸ਼ੀ ਸੰਘਣਤਾ ਅਪਵਰਤਨ ਅੰਕ ਤੇ ਸਿੱਧਾ ਅਨੁਪਾਤੀ ਹੁੰਦੀ ਹੈ ਇਸ ਦਾ ਭਾਵ ਇਹ ਹੈ ਕਿ ਜਿੰਨਾ ਵੀ ਕਿਸੇ ਮਾਧਿਅਮ ਦਾ ਅਵਰਤਣ ਅੰਕ ਵੱਧ ਹੋਵੇਗਾ ਓਨੀ ਹੀ ਉਹਦੀ ਪ੍ਰਕਾਸ਼ੀ ਸੰਘਣਤਾ ਵੀ ਵੱਧ ਹੋਵੇਗੀ ।

ਉਪਰੋਕਤ ਸਾਰਣੀ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਸਭ ਤੋਂ ਵੱਧ ਅਪਵਰਤਿਤ ਅੰਕ ਹੀਰੇ ਦਾ ਹੈ ਅਤੇ ਸਭ ਤੋਂ ਘੱਟ ਵਰਤੋਂ ਨਾਲ ਹਵਾ ਦਾ ਹੈ ਇਸੇ ਕਰਕੇ ਹਵਾ ਦੀ ਸੰਘਣਤਾ ਸਭ ਤੋਂ ਘੱਟ ਅਤੇ ਹੀਰੇ ਦੀ ਸੇਲ ਦਾ ਸਭ ਤੋਂ ਵੱਧ ਹੋਵੇਗੀ ।

4. ਤੁਹਾਨੂੰ ਕੈਰੋਸੀਨ ਤਾਰਪੀਨ ਦਾ ਤੇਲ ਅਤੇ ਪਾਣੀ ਦਿੱਤੇ ਗਏ ਹਨ  . ਇਨ੍ਹਾਂ ਵਿਚੋਂ ਕਿਸ ਵਿੱਚ ਪ੍ਰਕਾਸ਼ ਸਭ ਤੋਂ ਤੀਬਰ ਗਤੀ ਨਾਲ ਚੱਲਦਾ ਹੈ  ? ਸਾਰਣੀ  10.3  ਵਿਚ ਦਿੱਤੇ ਹੋਏ ਅੰਕਡ਼ਿਆਂ ਦਾ ਪ੍ਰਯੋਗ ਕਰੋ 

ਉੱਤਰ :- ਸਾਰਨੀ ਅਨੁਸਾਰ ਪਾਣੀ ਦਾ ਅਪਵਰਤਨ ਅੰਕ 1.33 ਹੈ , ਮਿੱਟੀ ਦੇ ਤੇਲ ਦਾ 1.44, ਅਤੇ ਤਾਰਪੀਨ ਦੇ ਤੇਲ ਦਾ 1.47 ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਪਾਣੀ ਦੀ ਪ੍ਰਕਾਸ਼ੀ ਸੰਘਣਤਾ ਇਨ੍ਹਾਂ ਵਿੱਚੋਂ ਸਭ ਤੋਂ ਘੱਟ ਹੈ । ਇਸ ਲਈ ਸਭ ਤੋਂ ਵੱਧ ਗਤੀ ਨਾਲ ਪ੍ਰਕਾਸ਼ ਪਾਣੀ ਵਿੱਚੋਂ ਹੀ ਗੁਜ਼ਰੇਗਾ ਬਾਕੀ ਦੇ ਮਾਧਿਅਮਾਂ ਵਿੱਚ ਪ੍ਰਕਾਸ਼ ਦੀ ਗਤੀ ਘੱਟ ਹੋ ਜਾਵੇਗੀ ।

5. ਹੀਰੇ ਦਾ ਅਪਵਰਤਨ ਅੰਕ 2.42 ਹੈ। ਇਸ ਕਥਨ ਦਾ ਕੀ ਭਾਵ ਹੈ?

ਉੱਤਰ :- ਇਸ ਦਾ ਭਾਵ ਇਹ ਹੈ ਕਿ ਜਦੋਂ ਪ੍ਰਕਾਸ਼ ਹੀਰੇ ਵਿੱਚੋਂ ਦੀ ਗੁਜ਼ਰੇਗਾ ਤਾਂ ਇਸ ਦੀ ਗਤੀ ਪੁਲਾੜ ਦੀ ਤੁਲਨਾ ਵਿੱਚ 2.42 ਦੇ ਗੁਣਾਂਕ ਨਾਲ ਘੱਟ ਹੋ ਜਾਵੇਗੀ ।

Page number 203

1. ਕਿਸੇ ਲੈਨਜ਼  ਦੀ ਇੱਕ  ਡਾਈਆਪਟਰ ਸ਼ਕਤੀ  ਦੀ ਪਰਿਭਾਸ਼ਾ ਦਿਓ  .

ਉੱਤਰ :- ਇਕ ਮੀਟਰ ਫੋਕਲ ਦੂਰੀ ਵਾਲੇ ਲੈਂਜ਼ ਦੀ ਸ਼ਕਤੀ ਨੂੰ ਇਕ ਡਾਕਟਰ ਕਿਹਾ ਜਾਂਦਾ ਹੈ ।

1 D = 1 /m

2. ਕੋਈ ਉੱਤਲ ਲੈਂਜ਼ ਇੱਕ ਸੂਈ ਦਾ ਵਾਸਤਵਿਕ ਅਤੇ ਉਲਟਾ ਪ੍ਰਤੀਬਿੰਬ ਉਸ ਲੈਂਜ ਤੋਂ 50 cm ਦੂਰ ਬਣਾਉਂਦਾ ਹੈ । ਇਹ ਸੂਈ ਉੱਤਲ ਲੈਨਜ਼ ਦੇ ਸਾਹਮਣੇ ਕਿੱਥੇ ਰੱਖੀ ਹੋਈ ਹੈ ? ਲੈੱਨਜ਼ ਦੀ ਸ਼ਕਤੀ ਵੀ ਗਿਆਤ ਕਰੋ ।

ਉੱਤਰ  :- ਸਾਨੂੰ ਦਿੱਤਾ ਹੋਇਆ ਹੈ ਕਿ ਵਸਤੂ ਦਾ ਪ੍ਰਤੀਬਿੰਬ  ਵਾਸਤਵਿਕ ਅਤੇ ਉਲਟਾ ਹੈ  ਇਸ ਤੋਂ ਇਹ ਸਿੱਧ ਹੁੰਦਾ ਹੈ  ਕਿਸੇ ਵਸਤੂ ਦਾ ਪ੍ਰਤੀਬਿੰਬ  2 F ਤੇ ਬਣਨਾ ਚਾਹੀਦਾ ਹੈ  ।

ਸਾਨੂੰ ਦਿੱਤਾ ਹੋਇਆ ਹੈ ਕਿ ਵਸਤੂ ਦਾ ਪ੍ਰਤੀਬਿੰਬ  50 cm ਤੇ ਬਣਦਾ ਹੈ ਅਤੇ ਵਸਤੂ ਲੈੱਨਜ਼ ਦੇ ਸਾਹਮਣੇ    50 cm ਤੇ ਪਈ ਹੈ  ।

ਲੈਂਜ ਤੋਂ ਵਸਤੂ ਦੀ ਦੂਰੀ (u)  = -50 cm

ਲੈੱਨਜ਼ ਤੋਂ ਪ੍ਰਤੀਬਿੰਬ ਦੀ ਦੂਰੀ  (V ) = 50cm

ਫੋਕਸ ਦੂਰੀ  (f ) = ?

ਲੈਂਜ਼ ਦੇ ਸੂਤਰ ਤੋਂ 

3. 2m ਫੋਕਸ ਦੂਰੀ ਵਾਲੇ ਕਿਸੇ ਅਵਤਲ ਲੈਂਜ਼ ਦੀ ਸ਼ਕਤੀ ਗਿਆਤ ਕਰੋ  ?

ਉੱਤਰ  :- ਅਵਤਲ ਲੈਂਜ਼ ਦੀ ਫੋਕਸ ਦੂਰੀ  = 2m

ਲੈਂਜ਼ ਦੀ ਸ਼ਕਤੀ  P = 1/f

P = 1/2

P = 0.5 D

ਉੱਤਰ  :-

1. ਮਿੱਟੀ 

2. ਦਰਪਣ ਦੇ ਧਰੁਵ ਅਤੇ ਮੁੱਖ ਫੋਕਸ ਵਿਚਕਾਰ 

3. ਫੋਕਸ ਦੂਰੀ ਦੀ ਦੁੱਗਣੀ ਦੂਰੀ ਉੱਤੇ 

4. ਦੋਵੇਂ ਅਵਤਲ 

5. ਜਾਂ ਤਾਂ ਸਮਤਲ ਜਾਂ ਉੱਤਲ 

6. 5 cm ਫੋਕਸ ਦੂਰੀ ਦਾ ਇਕ ਉੱਤਲ ਲੈਂਜ਼ 

7. 15 cm ਫੋਕਸ  ਦੂਰੀ ਦੇ ਇਕ ਅਵਤਲ ਦਰਪਣ ਦਾ ਉਪਯੋਗ ਕਰ ਕੇ ਅਸੀਂ  ਕਿਸੇ ਵਸਤੂ ਦਾ ਸਿੱਧਾ ਪ੍ਰਤੀਬਿੰਬ ਬਣਾਉਣਾ ਚਾਹੁੰਦੇ ਹਾਂ  । ਵਸਤੂ ਦੇ ਦਰਪਣ ਦੀ ਦੂਰੀ ਦਾ ਰੇਂਜ ਕੀ ਹੋਣਾ ਚਾਹੀਦਾ ਹੈ  ? ਪ੍ਰਤੀਬਿੰਬ ਦੀ ਪ੍ਰਕਿਰਤੀ ਕਿਹੋ ਜਿਹੀ ਹੈ  ? ਪ੍ਰਤੀਬਿੰਬ ਵਸਤੂ ਤੋਂ ਵੱਡਾ ਹੈ ਜਾਂ ਛੋਟਾ ? ਇਸ ਸਥਿਤੀ ਵਿੱਚ ਪ੍ਰਤੀਬਿੰਬ ਬਣਨ ਦਾ ਕਿਰਨ ਰੇਖਾ ਚਿੱਤਰ ਬਣਾਓ ।

8. ਨਿਮਨ ਸਥਿਤੀਆਂ ਵਿਚ ਵਰਤੇ ਗਏ ਦਰਪਣ ਦੀ ਕਿਸਮ ਦੱਸੋ  :-

(a) ਕਿਸੇ ਕਾਰ ਦੀ ਹੈੱਡਲਾਈਟ 

(b) ਕਿਸੇ ਵਾਹਨ ਦਾ ਪਾਸਾ  / ਪਿੱਛੇ ਦਰਸ਼ੀ ਦਰਪਣ ਇਹ ਨਹੀਂ ਹੁੰਦੀ  ।

(c) ਸੋਲਰ ਭੱਠੀ 

     ਆਪਣੇ ਉੱਤਰ ਦੀ ਕਾਰਨ ਸਹਿਤ ਪੁਸ਼ਟੀ ਕਰੋ ।

ਉੱਤਰ  :- (a) ਅਵਤਲ ਦਰਪਣ , ਇਹ ਦਰਪਣ ਪ੍ਰਕਾਸ਼ ਦੀਆਂ ਕਿਰਨਾਂ ਨੂੰ ਇਕ ਖਾਸ ਦਿਸ਼ਾ ਵੱਲ ਕੇਂਦਰਿਤ ਕਰ ਕੇ  ਵਾਹਨ ਨੂੰ ਚਲਾਉਣ ਵਿੱਚ ਮਦਦ ਕਰਦੇ ਹਨ ਇਸ ਨਾਲ ਪ੍ਰਕਾਸ਼ ਸਾਰੇ ਪਾਸੇ ਨਹੀਂ ਖਿੱਲਰਦਾ ਅਤੇ ਲੋੜੀਂਦਾ ਪ੍ਰਕਾਸ਼ ਸੜਕ ਉੱਤੇ ਪੈਂਦਾ ਰਹਿੰਦਾ ਹੈ ਜਿਸ ਨਾਲ  ਡਰਾਈਵਰ ਨੂੰ ਵਾਹਨ ਚਲਾਉਣ ਵਿਚ ਕੋਈ ਦਿੱਕਤ ਨਹੀਂ ਆਉਂਦੀ  ।

(b) ਉੱਤਲ ਦਰਪਣ , ਇਹ ਦਰਪਣ ਛੋਟੇ ਜਹੇ ਦੁਆਰਕ ਵਿੱਚ (ਭਾਵ ਆਪਣੀ ਸਤਹਿ ) ਕਿਸੇ ਵੀ ਵੱਡੀ ਵਸਤੂ ਦਾ ਛੋਟਾ ਪ੍ਰਤੀ ਵਹਿਮ ਬਣਾ ਕੇ ਦਿਖਾ ਸਕਦੇ ਹਨ ਇਸ ਨਾਲ ਸਾਨੂੰ ਪਿੱਛੇ ਆ ਰਿਹਾ ਵਾਹਨ ਪੂਰੇ ਦਾ ਪੂਰਾ ਦਿਖਾਈ ਦਿੰਦਾ ਹੈ  ।

(c) ਸੋਲਰ ਭੱਠੀ ਵਿੱਚ ਵਰਤੇ ਜਾਣ ਵਾਲਾ ਦਰਪਣ ਅਵਤਲ ਦਰਪਣ ਹੁੰਦਾ ਹੈ ਇਹ ਦਰਪਣ ਇਸ ਲਈ ਵਰਤਿਆ ਜਾਂਦਾ ਹੈ ਕਿਉਂਕਿ ਇਹ ਦਰਪਣ ਸੂਰਜ ਦੀਆਂ ਕਿਰਨਾਂ ਨੂੰ ਇੱਕ ਖ਼ਾਸ ਬਿੰਦੂ ਤੇ ਕੇਂਦਰਿਤ ਕਰਦਾ ਹੈ ਅਤੇ ਜਿਸ ਨਾਲ  ਤਾਪਮਾਨ ਕਾਫ਼ੀ ਵਧ ਜਾਂਦਾ ਹੈ  ।

9. ਕਿਸੇ ਉਤਲ ਲੈਂਜ਼ ਦਾ ਅੱਧਾ ਭਾਗ ਕਾਲੇ ਕਾਗਜ਼ ਨਾਲ ਢੱਕ ਦਿੱਤਾ ਗਿਆ ਹੈ  । ਕੀ ਇਹ ਲੈਂਜ਼ ਕਿਸੇ ਵਸਤੂ ਦਾ ਪੂਰਾ ਪ੍ਰਤੀਬਿੰਬ ਬਣਾ ਲਏਗਾ ? ਆਪਣੇ ਉੱਤਰ ਦੀ ਪ੍ਰਯੋਗ ਦੁਆਰਾ ਜਾਂਚ ਕਰੋ । ਆਪਣੇ ਪਰੀਖਣਾਂ ਦੀ ਵਿਆਖਿਆ ਕਰੋ  ।

ਉੱਤਰ  :- ਉੱਤਲ ਲੈਨਜ਼ ਹਮੇਸ਼ਾਂ ਹੀ ਪੂਰਾ ਪ੍ਰਤੀ ਵੇਂ ਬਣਾਏਗਾ ਬੇਸ਼ੱਕ ਉਸ ਦੇ ਅੱਧੇ ਭਾਗ ਨੂੰ ਕਾਲੇ ਕਾਗਜ਼ ਨਾਲ ਢੱਕ ਦਿਓ  ।

ਜਦੋਂ ਲੈਂਜ਼ ਦੇ ਉੱਪਰ ਵਾਲੇ ਭਾਗ ਨੂੰ ਢੱਕਿਆ ਜਾਂਦਾ ਹੈ ਤਾਂ ਇਸ ਦਾ ਹੇਠਾਂ ਵਾਲਾ ਭਾਗ  ਕਿਰਨਾਂ ਦਾ ਅਪਵਰਤਣ   ਕਰਦਾ ਹੈ ਅਤੇ ਕਿਰਨਾਂ ਲੈਨਜ਼ ਵਿੱਚੋਂ ਦੀ ਗੁਜ਼ਰਨ ਤੋਂ ਬਾਅਦ ਜਿਸ ਬਿੰਦੂ ਤੇ ਮਿਲਦੀਆਂ ਹਨ ਉਸ ਬਿੰਦੂ ਤੇ ਪ੍ਰਤੀਬਿੰਬ ਬਣ ਜਾਂਦਾ ਹੈ ।

ਜਦੋਂ ਲੈਨਜ਼ ਦੇ ਹੇਠਾਂ ਵਾਲੇ ਭਾਗ ਨੂੰ ਢਕਿਆ ਹੋਵੇ ਤਾਂ ਵੀ ਇਸ ਦਾ ਪ੍ਰਤੀਬਿੰਬ ਪੂਰਾ ਬਣੇਗਾ ਜਿਵੇਂ ਕਿ ਹੇਠਾਂ ਚਿੱਤਰ ਵਿੱਚ ਦਿਖਾਇਆ ਗਿਆ ਹੈ ਕਿਰਨ ਲੈਂਜ ਤੋਂ ਉੱਪਰ ਵਾਲੇ ਭਾਗ ਨਾਲ ਟਕਰਾ ਰਹੀਆਂ ਹਨ ਅਤੇ ਉਸ ਤੋਂ ਬਾਅਦ ਲੈਂਜ਼ ਦੇ ਪਿੱਛੇ ਜਾ ਕੇ ਮਿਲ ਰਹੀਆਂ  ਹਨ ਜਿਸ ਨਾਲ ਪ੍ਰਤੀਬਿੰਬ ਬਣ ਰਿਹਾ ਹੈ  ।

10. 5 cm ਲੰਬੀ ਵਸਤੂ ਨੂੰ  10 cm ਫੋਕਸ ਦੂਰੀ ਦੇ ਕਿਸੇ ਅਭਿਸਾਰੀ ਲੈੱਨਜ਼ ਤੋਂ  25 cm  ਦੂਰੀ ਉੱਤੇ ਰੱਖਿਆ ਗਿਆ ਹੈ  । ਪ੍ਰਕਾਸ਼ ਕਿਰਨ ਰੇਖਾ ਚਿੱਤਰ ਖਿੱਚ ਕੇ ਬਣਨ ਵਾਲੇ ਪ੍ਰਤੀਬਿੰਬ ਦੀ ਸਥਿਤੀ  ,ਆਕਾਰ ਅਤੇ ਪ੍ਰਕਿਰਤੀ ਪਤਾ ਕਰੋ  ।

ਉੱਤਰ :- ਵਸਤੂ ਦੀ ਉੱਚਾਈ h (obj) = 5cm

ਵਸਤੂ ਦੀ ਲੈਂਜ ਤੋਂ ਦੂਰੀ , u = -25 cm

ਲੈਂਜ਼ ਦੀ ਫੋਕਸ ਦੂਰੀ , v = 10 cm

ਸਭ ਤੋਂ ਪਹਿਲਾਂ ਸਾਨੂੰ ਪ੍ਰਤੀਬਿੰਬ ਦੀ ਲੈਨਜ਼ ਤੋਂ ਦੂਰੀ ਪਤਾ ਕਰਨੀ ਪਵੇਗੀ , ਇਸ ਲਈ ਲੈਂਜ਼ ਫਾਰਮੂਲਾ ਵਰਤਦੇ ਹੋਏ :-

ਹੁਣ ਪ੍ਰਤੀਬਿੰਬ ਦੀ ਉਚਾਈ , ਪ੍ਰਕਿਰਤੀ ਅਤੇ ਸਥਿਤੀ ਪਤਾ ਕਰਨ ਲਈ :-

ਅਭਿਸਾਰੀ ਲੈਂਜ਼ ਦਾ ਪ੍ਰਤੀਬਿੰਬ ਲੈਂਜ਼ ਦੇ ਪਿੱਛੇ 16.7 cm ਤੇ ਬਣਦਾ ਹੈ । ਇਸ ਦਾ ਰੇਖਾ ਚਿੱਤਰ ਹੇਠ ਲਿਖੇ ਅਨੁਸਾਰ ਹਨ :-

11. 15 cm ਫੋਕਸ ਦੂਰੀ ਦਾ ਕੋਈ ਅਵਤਲ ਲੈਂਜ਼ ਕਿਸੇ ਵਸਤੂ ਦਾ ਪ੍ਰਤੀਬਿੰਬ ਲੈਂਜ ਤੋਂ  10cm ਦੂਰੀ ਉੱਤੇ ਬਣਾਉਂਦਾ ਹੈ  । ਵਸਤੂ ਲੈਂਜ਼ ਤੋਂ ਕਿੰਨੀ ਦੂਰੀ ਉੱਤੇ ਸਥਿਤ ਹੈ  ? ਕਿਰਨ ਰੇਖਾ ਚਿੱਤਰ ਬਣਾਓ  ।

ਉੱਤਰ :- ਲੈਂਜ਼ ਤੋਂ ਪ੍ਰਤੀਬਿੰਬ ਦੀ ਦੂਰੀ ,v = -10cm

ਲੈਂਜ਼ ਦੀ ਫੋਕਸ ਦੂਰੀ ,f = -15 cm

ਵਸਤੂ ਦੀ ਲੈਂਜ ਤੋਂ ਰਿਣਾਤਮਕ ਦੂਰੀ ਇਹ ਦਰਸਾਉਂਦੀ ਹੈ ਕਿ ਇਹ ਵਸਤੂ ਲੈਂਜ਼ ਦੇ ਸਾਹਮਣੇ 30 ਸੈਂਟੀਮੀਟਰ ਉੱਤੇ ਪਈ ਹੈ ।

ਚਿੱਤਰ ਹੇਠਾਂ ਦਰਸਾਇਆ ਗਿਆ ਹੈ :-

12. 15 cm ਫੋਕਸ ਦੂਰੀ ਦੇ ਕਿਸੇ ਉੱਤਲ ਦਰਪਣ ਤੋਂ ਕੋਈ ਵਸਤੂ  ਨੂੰ  10 cm ਦੂਰੀ ਉੱਤੇ ਰੱਖਿਆ ਗਿਆ ਹੈ । ਪ੍ਰਤੀਬਿੰਬ ਦੀ ਸਥਿਤੀ ਅਤੇ ਪ੍ਰਕਿਰਤੀ ਪਤਾ ਕਰੋ  ।

ਉਪਰੋਕਤ ਅੰਕੜਿਆਂ ਤੋਂ ਸਾਬਤ ਹੁੰਦਾ ਹੈ ਕਿ ਵਸਤੂ ਦਾ ਪ੍ਰਤੀਬਿੰਬ ਵਸਤੂ ਤੋਂ ਉਲਟ ਦਿਸ਼ਾ ਵਿਚ ਬਣ ਰਿਹਾ ਹੈ ਅਤੇ 6 ਸੈਂਟੀਮੀਟਰ ਦੀ ਦੂਰੀ ਤੇ ਬਣ ਰਿਹਾ ਹੈ ।

ਵਸਤੂ ਦੇ ਪ੍ਰਤੀਬਿੰਬ ਦੀ ਵੱਡ ਦਰਸ਼ਨ ਦੀ ਮਾਤਰਾ ਧਨਾਤਮਕ 0.6 ਹੈ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਵਸਤੂ ਦਾ ਪ੍ਰਤੀਬਿੰਬ ਸਿੱਧਾ ਆਭਾਸੀ ਅਤੇ ਵਸਤੂ ਦੇ ਆਕਾਰ ਤੋਂ ਛੋਟਾ ਹੋਵੇਗਾ ।

13.  ਇਕ ਸਮਤਲ ਦਰਪਣ ਦੁਆਰਾ ਪੈਦਾ ਹੋਇਆ ਵੱਡ ਦਰਸ਼ਨ  +1 ਹੈ । ਇਸ ਦਾ ਕੀ ਅਰਥ ਹੈ  ?

ਉੱਤਰ :- ਉਪਰੋਕਤ ਦਿੱਤੀ ਜਾਣਕਾਰੀ ਅਨੁਸਾਰ ਪਤਾ ਲੱਗਦਾ ਹੈ ਕੇ :-

ਧਨਾਤਮਿਕ ਰਾਸ਼ੀ ਹੋਣ ਕਰਕੇ ਪ੍ਰਤੀਬਿੰਬ ਸਿੱਧਾ ਹੋਵੇਗਾ ਅਤੇ ਅੱਭਾਸੀ ਹੋਵੇਗਾ ।

ਵਾਰਡ ਦਰਸ਼ਨ ਦੀ ਮਾਤਰਾ 1 ਹੋਣ ਕਰ ਕੇ ਪ੍ਰਤੀਬਿੰਬ ਦਾ ਆਕਾਰ ਵਸਤੂ ਦੇ ਆਕਾਰ ਦੇ ਬਰਾਬਰ ਦਾ ਹੋਵੇਗਾ ।

14. 5.0 cm ਲੰਬਾਈ ਦੀ ਕੋਈ ਵਸਤੁ 30cm ਵਕਰਤਾ ਅਰਧ ਵਿਆਸ ਦੇ ਕਿਸੇ ਉੱਤਲ ਦਰਪਣ ਦੇ ਸਾਹਮਣੇ 20 cm ਦੂਰੀ ਉੱਤੇ ਰੱਖੀ ਗਈ ਹੈ। ਪ੍ਰਤੀਬਿੰਬ ਦੀ ਸਥਿਤੀ ਅਤੇ ਆਕਾਰ ਪਤਾ ਕਰੋ।

ਉੱਤਰ :-

15. 7.0 cm ਸਾਈਜ਼ ਦੀ ਕੋਈ ਵਸਤੂ 18cm ਫੋਕਸ ਦੂਰੀ ਦੇ ਕਿਸੇ ਅਬਦਲ ਦਰਪਣ ਦੇ ਸਾਹਮਣੇ 27 cm ਦੂਰੀ ਉੱਤੇ ਰੱਖੀ ਗਈ ਹੈ । ਦਰਪਣ ਤੂੰ ਕਿੰਨੀ ਦੂਰੀ ਤੇ ਕਿਸੇ ਪਰਦੇ ਨੂੰ ਰੱਖੀਏ ਕਿ ਉਸ ਉਤੇ ਵਸਤੂ ਦਾ ਸਪੱਸ਼ਟ ਫੋਕਸ ਕੀਤਾ ਪ੍ਰਤੀਬਿੰਬ ਪ੍ਰਾਪਤ ਕੀਤਾ ਜਾ ਸਕੇ । ਪ੍ਰਤੀਬਿੰਬ ਦਾ ਆਕਾਰ ਅਤੇ ਪ੍ਰਕਿਰਤੀ ਪਤਾ ਕਰੋ ।

16. ਉਸ ਲੈਂਜ਼ ਦੀ ਫੋਕਸ ਦੂਰੀ ਗਿਆਤ ਕਰੋ ਜਿਸ ਦੀ ਸ਼ਕਤੀ -2.0 D ਹੈ । ਇਹ ਕਿਸ ਪ੍ਰਕਾਰ ਦਾ ਲੈਂਜ਼ ਹੈ ?

17. ਕੋਈ ਡਾਕਟਰ +1.5 D ਸ਼ਕਤੀ ਦਾ ਸੰਸ਼ੋਧਿਤ ਲੈਂਜ਼ ਨਿਰਧਾਰਤ ਕਰਦਾ ਹੈ । ਲੈਂਜ਼ ਦੀ ਫੋਕਸ ਦੂਰੀ ਗਿਆਤ ਕਰੋ । ਕੀ ਨਿਰਧਾਰਤ ਲੈਂਜ਼ ਅਭਿਸਾਰੀ ਜਾਂ ਅਪਸਾਰੀ ਹੈ ?

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s

This site uses Akismet to reduce spam. Learn how your comment data is processed.