
ਪਾਠ 1

ਮੈਗਨੀਸ਼ੀਅਮ ਨੂੰ ਕਿਰਿਆ ਕਰਵਾਉਣ ਤੋਂ ਪਹਿਲਾਂ ਰੇਗਮਾਰ ਨਾਲ ਇਸ ਲਈ ਸਾਫ ਕੀਤਾ ਜਾਂਦਾ ਹੈ ਤਾਂ ਕਿ ਓਸ ਦੇ ੳੱਤੇ ਜੰਮੀ ਅਕਸਾਇਡ ਦੀ ਪਰਤ ਹਟ ਜਾਵੇ ।ਜਿਸ ਕਰਕੇ ਅਸਾਨੀ ਨਾਲ ਬਲਣ ਕਿਰਿਆ ਹੋ ਸਕੇ ।

(i) H2 (g) + Cl2 (g) → 2HCl (g)
(ii) 3BaCl2 (g) + Al2(SO4)3 (s) → 3BaSO4 (s) + 2AlCl3 (s)
(iii) Na (s) + H2O (l) → NaOH (aq) + H2 (g)

(i) BaCl2 + Na2SO4 → BaSO4 + 2NaCl
(ii) NaOH + HCl → NaCl + H2O

1. (i) ਅਣਬੁਝਿਆ ਚੂਨਾ CaO
(ii) CaO + H2O → Ca(OH)2
2. ਕਿਰਿਆ 1.7 ਵਿੱਚ ਹਾਈਡਰੋਜਨ ਗੈਸ ਦੁਗਣੀ ਮਾਤਰਾ ਵਿਚ ਇਕੱਠੀ ਹੋ ਰਹੀ ਹੈ। ਪਾਣੀ ਦੇ ਇੱਕ ਅਣੂ ਵਿੱਚ 1 ਪਰਮਾਣੂ ਆਕਸੀਜਨ ਦਾ ਹੁੰਦਾ ਹੈ ਅਤੇ 2 ਪਰਮਾਣੂ ਆਕਸੀਜਨ ਦੇ ਹੁੰਦੇ ਹਨ। ਪਾਣੀ ਦੇ ਬਿਜਲਈ ਅਪਘਟਨ ਤੇ ਸਾਨੂੰ ਆਕਸੀਜਨ ਅਤੇ ਹਾਈਡਰੋਜਨ 1:2 ਦੇ ਅਨੁਪਾਤ ਵਿੱਚ ਮਿਲਦੇ ਹਨ।

ਅਜਿਹਾ ਲੋਹੇ ਵੱਲੋਂ ਕਾੱਪਰ ਦਾ ਵਿਸਥਾਪਨ ਕਰਨ ਕਰਕੇ ਹੁੰਦਾ ਹੈ ।

Na2S + HCl → NaCl + H2S

(i) ਜਿਸ ਨਾਲ ਆਕਸੀਜਨ ਜੁੜਦਾ ਹੈ,ਜਾਂ ਇਲੈਕਟ੍ਰਾਨ ਨਿਕਲ ਜਾਂਦੇ ਹਨ, ਓਸ ਦਾ ਆਕਸੀਕਰਨ ਹੁੰਦਾ ਹੈ। ਇਥੇ ਸੋਡੀਅਮ (Na) ਦਾ ਆਕਸੀਕਰਨ ਹੋ ਰਿਹਾ ਹੈ। ਅਤੇ ਆਕਸੀਜਨ (O2) ਨੂੰ ਇਲੈਕਟ੍ਰਾਨ ਮਿਲਣ ਕਰਕੇ ਇਸ ਦਾ ਲਘੂਕਰਨ ਹੋ ਰਿਹਾ ਹੈ।
(ii) CuO ਦਾ ਲਘੂਕਰਨ ਹੋ ਰਿਹਾ ਹੈ ਅਤੇ H2 ਦਾ ਆਕਸੀਕਰਨ ਹੋ ਰਿਹਾ ਹੈ।

ਉੱਤਰ :- (i) (a) ਅਤੇ (b)

ਉੱਤਰ :- (d)

ਉੱਤਰ :- (a)

ਉੱਤਰ :-
ਉਹ ਸਮੀਕਰਨ ਜਿਸ ਵਿੱਚ ਪਰਮਾਣੂਆਂ ਦੀ ਸੰਖਿਆ, ਅਭਿਕਾਰਕਾਂ ਅਤੇ ਉਤਪਾਦਾਂ ਵਾਲੇ ਪਾਸੇ ਬਰਾਬਰ ਹੋਵੇ , ਸੰਤੁਲਿਤ ਰਸਾਇਣਿਕ ਸਮੀਕਰਨ ਅਖਵਾਉਂਦੀ ਹੈ ।
ਪੁੰਜ ਦੇ ਸੁਰੱਖਿਅਣ ਦੇ ਨਿਯਮ ਅਨੁਸਾਰ ਨਾ ਤਾਂ ਪੁੰਜ ਨੂੰ ਨਸ਼ਟ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਨਵਾਂ ਬਣਾਇਆ ਜਾ ਸਕਦਾ ਹੈ। ਸੋ ਸਾਨੂੰ ਹਮੇਸ਼ਾਂ ਰਸਾਇਣਿਕ ਸਮੀਕਰਨ ਵਿੱਚ ਪਰਮਾਣੂਆਂ ਦੀ ਸੰਖਿਆ ਬਰਾਬਰ ਕਰਨੀ ਹੀ ਪਵੇਗੀ।

(a) N2 + 3H2 → 2NH3
(b) 2H2S + 3O2 → 2H2O +2 SO2
(c) 3BaCl2 (g) + Al2(SO4)3 (s) → 3BaSO4 (s) + 2AlCl3 (s)
(d) 2K + 2H2O →2 KOH + H2

(a) 2HNO3 + Ca(OH)2 → Ca(NO3)2 + 2H2O
(b) 2NaOH + H2SO4 → Na2SO4 + 2H2O
(c) NaCl + AgNO3 → AgCl + NaNO3
(d) BaCl2 + H2SO4 → BaSO4 + 2 HCl

(a) Ca(OH)2 + CO2 → CaCO3 + H2O
(b) Zn + 2AgNO3 → Zn(NO3)2 + 2Ag
(c) 2Al +3 CuCl2 → 2AlCl3 +3Cu
(d) BaCl2 + K2SO4 → BaSO4 + 2 KCl


ਦੂਹਰਾ ਵਿਸਥਾਪਨ ਕਿਰਿਆ

ਅਪਘਟਨ ਕਿਰਿਆ

ਸੰਯੋਜਨ ਕਿਰਿਆ

ਵਿਸਥਾਪਨ ਕਿਰਿਆ

ਤਾਪ ਨਿਕਾਸੀ ਕਿਰਿਆ :-
ਉਹ ਕਿਰਿਆ ਜਿਸ ਦੇ ਹੋਣ ਨਾਲ ਤਾਪ ਨਿਕਲਦਾ ਹੈ, ਤਾਪ ਨਿਕਾਸੀ ਕਿਰਿਆ ਅਖਵਾਉਂਦੀ ਹੈ ।
C + O2 → CO2 +ਤਾਪ
ਤਾਪ ਸੋਖੀ ਕਿਰਿਆ :-
ਉਹ ਕਿਰਿਆ ਜੋ ਪੂਰੀ ਹੋਣ ਲਈ ਤਾਪ ਸੋਖਦੀ ਹੈ ।


ਜਦੋਂ ਸਾਡੇ ਸਰੀਰ ਵਿੱਚ ਸਾਹ ਕਿਰਿਆ ਹੁੰਦੀ ਹੈ ਤਾਂ ਕਾਫੀ ਮਾਤਰਾ ਵਿੱਚ ਊਰਜਾ ਪੈਦਾ ਹੁੰਦੀ ਹੈ। ਜੋ ਕਿ ਸਾਡੇ ਸਰੀਰ ਦੇ ਅਲੱਗ ਅਲੱਗ ਕਾਰਜ ਕਰਨ ਵਿੱਚ ਸਹਾਈ ਹੁੰਦੀ ਹੈ।


ਅਪਘਟਨ ਕਿਰਿਆ ਵਿੱਚ ਕੋਈ ਵੀ ਅਣੂ ਊਰਜਾ ਲੈ ਕੇ ਆਪਣੇ ਘਟਕਾਂ ਵਿੱਚ ਟੁੱਟ ਜਾਂਦਾ ਹੈ। ਪਰ ਸੰਯੋਜਨ ਕਿਰਿਆ ਵਿੱਚ ਸਰਲ ਪਦਾਰਥ ਰਲ ਕੇ ਗੁੰਝਲਦਾਰ ਅਣੂ ਤਿਆਰ ਕਰਦੇ ਹਨ।

ਅਪਘਟਨ ਕਿਰਿਆ

ਸੰਯੋਜਨ ਕਿਰਿਆ



(i) ਵਿਸਥਾਪਨ ਕਿਰਿਆ ਵਿੱਚ ਕੋਈ ਇਕ ਪਰਮਾਣੂ ਕਿਸੇ ਅਣੂ ਵਿਚੋਂ ਘੱਟ ਕਿਰਿਆਸ਼ੀਲ ਪਰਮਾਣੂ ਨੂੰ ਓਸ ਦੀ ਜਗ੍ਹਾ ਤੋਂ ਹਟਾ ਕੇ ਆਪ ਓਸ ਜਗ੍ਹਾ ਤੇ ਆ ਜਾਂਦਾ ਹੈ।
Zn + 2AgNO3 → Zn(NO3)2 + 2Ag
(ii) ਦੁਹਰਾ ਵਿਸਥਾਪਨ ਕਿਰਿਆ ਵਿੱਚ ਇਕ ਪਰਮਾਣੂ ਦੂਸਰੇ ਪਰਮਾਣੂ ਦੀ ਜਗ੍ਹਾ ਲੈ ਲੈਂਦਾ ਹੈ ਅਤੇ ਦੂਸਰਾ ਪਰਮਾਣੂ ਪਹਿਲੇ ਦੀ ਜਗ੍ਹਾ ਲੈ ਲੈਂਦਾ ਹੈ। ਭਾਵ ਇਹ ਇਕ ਦੂਸਰੇ ਨੂੰ ਵਿਸਥਾਪਿਤ ਕਰ ਦਿੰਦੇ ਹਨ।
3BaCl2 (g) + Al2(SO4)3 (s) → 3BaSO4 (s) + 2AlCl3 (s)



ਅਵਖੇਪਨ ਕਿਰਿਆ ਇਕ ਅਜਿਹੀ ਕਿਰਿਆ ਹੈ ਜਿਸ ਵਿੱਚ ਕਿਰਿਆ ਦੇ ਹੋਣ ਉਪਰੰਤ ਸਾਨੂੰ ਅਘੁਲਣਸ਼ੀਲ ਲੂਣ (ਅਵਖੇਪ) ਪ੍ਰਾਪਤ ਹੁੰਦੇ ਹਨ।
BaCl2 + H2SO4 → BaSO4 (ਅਵਖੇਪ) + 2 HCl


ਆਕਸੀਕਰਨ :- C + O2 → CO2

ਲਘੂਕਰਨ :-



ਇਹ ਭੂਰੇ ਰੰਗ ਦਾ ਚਮਕਦਾਰ ਪਦਾਰਥ ਕਾੱਪਰ (ਤਾਂਬਾ) ਹੈ ।
ਇਹ ਹਵਾ ਵਿਚਲੀ ਆਕਸੀਜਨ ਨਾਲ ਕਿਰਿਆ ਕਰ ਕੇ ਕਾੱਪਰ ਆਕਸਾਇਡ ਬਣਾਉਂਦਾ ਹੈ।

ਲੋਹਾ ਇਕ ਅਜੇਹੀ ਧਾਤ ਹੈ ਜਿਸ ਨੂੰ ਅਸਾਨੀ ਨਾਲ਼ ਜੰਗ ਲੱਗ ਜਾਂਦਾ ਹੈ ਅਤੇ ਐਸ ਦਾ ਖੁਰਨਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਲੋਹੇ ਨੂੰ ਜੰਗ ਤੋਂ ਬਚਾਉਣ ਲਈ ਇਸ ਨੂੰ ਪੇਂਟ ਕੀਤਾ ਜਾਂਦਾ ਹੈ।

ਤੇਲ ਅਤੇ ਚਰਬੀ ਵਾਲੀਆਂ ਵਸਤੂਆਂ ਦਾ ਆਕਸੀਕਰਨ ਅਸਾਨੀ ਨਾਲ਼ ਹੋ ਜਾਂਦਾ ਹੈ, ਜਿਸ ਨਾਲ ਇਹਨਾਂ ਦਾ ਸੁਆਦ ਕੌੜਾ ਹੋ ਜਾਂਦਾ ਹੈ ਅਤੇ ਫੇਰ ਇਹਨਾਂ ਵਿੱਚੋਂ ਦੁਰਗੰਧ ਆਉਣ ਲੱਗ ਜਾਂਦੀ ਹੈ। ਨਾਈਟ੍ਰੋਜਨ ਗੈਸ ਬਹੁਤ ਹੀ ਘੱਟ ਕਿਰਿਆਸ਼ੀਲ ਹੈ। ਇਹ ਭੋਜਨ ਪਦਾਰਥਾਂ ਨੂੰ ਇਕ ਅਜਿਹਾ ਵਾਤਾਵਰਣ ਦਿੰਦੀ ਹੈ ਜੋ ਇਸ ਦਾ ਆਕਸੀਕਰਨ ਨਹੀਂ ਹੋਣ ਦਿੰਦਾ। ਅਤੇ ਭੋਜਨ ਖਰਾਬ ਨਹੀਂ ਹੁੰਦਾ ।

ਖੋਰਨ
ਇਹ ਇਕ ਅਜੇਹੀ ਕਿਰਿਆ ਹੈ ਜਿਸ ਵਿੱਚ ਕਿਸੇ ਵੀ ਧਾਤ ਦਾ ਪਾਣੀ ਅਤੇ ਹਵਾ ਦੀ ਮੌਜੂਦਗੀ ਵਿੱਚ ਆਕਸੀਕਰਨ ਹੁੰਦਾ ਹੈ।ਜਿਵੇਂ ਲੋਹੇ ਨੂੰ ਜੰਗ ਲੱਗਣਾ , ਚਾਂਦੀ ਦਾ ਕਾਲਾ ਹੋਣਾ ਅਤੇ ਤਾਂਬੇ ਤੇ ਹਰੇ ਰੰਗ ਦੀ ਪਰਤ ਦਾ ਬਣਨਾ।
ਦੁਰਗੰਧਤਾ
ਜਦੋਂ ਭੋਜਨ ਹਵਾ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਇਸ ਦਾ ਆਕਸੀਕਰਨ ਹੋ ਜਾਂਦਾ ਹੈ।ਜਿਸ ਨਾਲ ਇਹਨਾਂ ਦਾ ਸੁਆਦ ਕੌੜਾ ਹੋ ਜਾਂਦਾ ਹੈ ਅਤੇ ਫੇਰ ਇਹਨਾਂ ਵਿੱਚੋਂ ਦੁਰਗੰਧ ਆਉਣ ਲੱਗ ਜਾਂਦੀ ਹੈ।
ਜਿਵੇਂ ਮੂੰਗਫਲੀ ਦੇ ਦਾਣਿਆਂ ਦਾ ਕੌੜਾ ਹੋਣਾ।